ਚੋਣ ਦੰਗਲ 'ਚ ਉੱਤਰਣਗੇ ਭਲਵਾਨ ਸੁਸ਼ੀਲ, ਕਾਂਗਰਸ ਦਾ ਆਫਰ
ਏਬੀਪੀ ਸਾਂਝਾ | 12 Apr 2019 01:30 PM (IST)
ਭਲਵਾਨ ਸੁਸ਼ੀਲ ਕੁਮਾਰ ਦੇ ਗੁਰੂ ਤੇ ਸਹੁਰਾ ਪਦਮ ਭੂਸ਼ਨ ਮਹਾਬਲੀ ਸਤਪਾਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਸੁਸ਼ੀਲ ਨੂੰ ਦਿੱਲੀ ਤੋਂ ਉਮੀਦਵਾਰ ਚੁਣਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਨਵੀਂ ਦਿੱਲੀ: ਦਿੱਲੀ ਕਾਂਗਰਸ ਨੇ ਲੋਕ ਸਭਾ ਚੋਣਾਂ ‘ਚ ਭਲਵਾਨ ਸੁਸ਼ੀਲ ਕੁਮਾਰ ਨੂੰ ਲੋਕ ਸਭਾ ਚੋਣਾਂ ਦਾ ਟਿਕਟ ਦੇਣ ਦਾ ਆਫਰ ਦਿੱਤਾ ਹੈ। ਇਸ ਦਾ ਖੁਲਾਸਾ ਸੁਸ਼ੀਲ ਦੇ ਗੁਰੂ ਤੇ ਸਹੁਰਾ ਪਦਮ ਭੂਸ਼ਨ ਮਹਾਬਲੀ ਸਤਪਾਲ ਨੇ ਕੀਤਾ ਹੈ। ਸਤਪਾਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਸੁਸ਼ੀਲ ਨੂੰ ਦਿੱਲੀ ਤੋਂ ਉਮੀਦਵਾਰ ਚੁਣਨ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ‘ਤੇ ਸੁਸ਼ੀਲ ਨੇ ਅਜੇ ਕੋਈ ਫੈਸਲਾ ਨਹੀਂ ਲਿਆ। ਇਸ ਬਾਰੇ ਆਖਰੀ ਫੈਸਲਾ ਸੁਸ਼ੀਲ ਦਾ ਹੀ ਹੋਵੇਗਾ। ਸਤਪਾਲ ਨੇ ਇਸ ਬਾਰੇ 'ਏਬੀਪੀ ਨਿਊਜ਼' ਨਾਲ ਗੱਲ਼ਬਾਤ ਛੱਤਰਸਾਲ ਸਟੇਡੀਅਮ ‘ਚ ਕੀਤੀ। ਉਨ੍ਹਾਂ ਨੇ ਆਫ ਕੈਮਰਾ ਕਿਹਾ ਕਿ ਕਾਂਗਰਸ ਪਿਛਲੇ ਕੁਝ ਦਿਨ ਤੋਂ ਸੁਸ਼ੀਲ ਨਾਲ ਸੰਪਰਕ ਕਰ ਰਹੀ ਹੈ ਪਰ ਸੁਸ਼ੀਲ ਨੇ ਅਜੇ ਕੋਈ ਫੈਸਲਾ ਨਹੀਂ ਲਿਆ। ਸਤਪਾਲ ਨੇ ਕਿਹਾ ਕਿ ਆਖਰੀ ਫੈਲਸਾ ਸੁਸ਼ੀਲ ਨੇ ਹੀ ਲੈਣਾ ਹੈ ਕਿ ਉਹ ਕੁਸ਼ਤੀ ਦੇ ਨਾਲ-ਨਾਲ ਰਾਜਨੀਤੀ ‘ਚ ਆਪਣਾ ਦਾਅ ਖੇਡਣਾ ਚਾਹੁੰਦੇ ਹਨ ਜਾਂ ਨਹੀ? ਦਿੱਲੀ ‘ਚ ਚੋਣਾਂ ਛੇਵੇਂ ਪੜਾਅ ‘ਚ 12 ਮਈ ਨੂੰ ਪੈਣੀਆਂ ਹਨ।