ਲਖਨਉ: ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਅਮੇਠੀ ਤੇ ਰਾਏਬਰੇਲੀ ਜ਼ਿਲ੍ਹਿਆਂ ਵਿੱਚੋਂ ਕਾਂਗਰਸ ਦੀ ਜੜ੍ਹ ਅਮੇਠੀ ਵਿੱਚ ਹਿੱਲ ਗਈ ਹੈ। ਹੁਣ ਪਾਰਟੀ ਨੂੰ ਰਾਏਬਰੇਲੀ ਵਿੱਚ ਆਪਣਾ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਰਾਏਬਰੇਲੀ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਉਣ ਵਾਲੀ ਵਿਧਾਇਕ ਅਦਿਤੀ ਸਿੰਘ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਉਸ ਨੇ ਖੁਦ  ਵੀ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ।


ਰਾਏਬਰੇਲੀ ਤੋਂ ਵਿਧਾਇਕ ਤੇ ਪੰਜਾਬ ਦੀ ਅਦਿਤੀ ਸਿੰਘ ਕਾਂਗਰਸ ਤੋਂ ਬਹੁਤ ਨਾਰਾਜ਼ ਹਨ। ਅਦਿਤੀ ਸਿੰਘ ਪੰਜਾਬ ਦੇ ਨਵਾਂਸ਼ਹਿਰ ਹਲਕੇ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਪਤਨੀ ਹੈ। ਅਦਿਤੀ ਸਿੰਘ, ਜੋ ਪਾਰਟੀ ਦੀ ਲਾਈਨ ਤੋਂ ਪਾਰ ਕੰਮ ਕਰਨ ਲਈ ਜਾਣੀ ਜਾਂਦੀ ਹੈ, ਉਹ ਕਦੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਰੀਬੀ ਸੀ। ਹੁਣ ਸਥਿਤੀ ਬਿਲਕੁਲ ਵੱਖਰੀ ਹੈ, ਇਸ ਲਈ ਅਦਿਤੀ ਸਿੰਘ ਨੇ ਵੀ ਆਪਣਾ ਰੁਖ ਬਦਲਿਆ ਹੈ।

ਅਦਿਤੀ ਸਿੰਘ ਨੇ ਆਪਣਾ ਟਵਿੱਟਰ ਹੈਂਡਲ ਬਦਲਣ ਤੋਂ ਬਾਅਦ ਕਾਂਗਰਸ ਦੇ ਸਾਰੇ ਵ੍ਹੱਟਸਐਪ ਗਰੁੱਪ ਛੱਡ ਦਿੱਤੇ ਹਨ। ਉਸ ਦੇ ਇਸ ਕਦਮ ਨਾਲ ਇਹ ਸਾਫ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਹੁਣ ਉਸ ਦੀ ਮੁਅੱਤਲੀ ਨੂੰ ਸਖਤ ਕਰੇਗੀ ਤੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਨ ਦੀ ਕੋਸ਼ਿਸ਼ ਕਰੇਗੀ।

ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਤੇ ਸੀਐਮ ਯੋਗੀ ਆਦਿੱਤਿਆਨਾਥ ਵਿਚਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜਣ ਲਈ ਇੱਕ ਹਜ਼ਾਰ ਬੱਸਾਂ ਮੁਹੱਈਆ ਕਰਾਉਣ ਨੂੰ ਲੈ ਕੇ ਟਵੀਟ ਕਰਕੇ ਪਾਰਟੀ ਨੂੰ ਬੈਕਫੁੱਟ 'ਤੇ ਲੈ ਆਇਆ। ਅਦਿਤੀ ਸਿੰਘ ਨੇ ਟਵੀਟ ਕੀਤਾ, ਬਿਪਤਾ ਦੇ ਸਮੇਂ ਅਜਿਹੀ ਰਾਜਨੀਤੀ ਦੀ ਕੀ ਲੋੜ ਹੈ? ਇੱਕ ਹਜ਼ਾਰ ਬੱਸਾਂ ਦੀ ਸੂਚੀ ਭੇਜੀ। ਉਸ ਵਿੱਚ ਵੀ ਅੱਧੀਆਂ ਬੱਸਾਂ ਦੀ ਖਟਾਰਾ ਹਨ। 297 ਕਬਾੜ ਵਾਲੀਆਂ ਬੱਸਾਂ, 98 ਵਾਹਨਾਂ ਜਿਵੇਂ ਆਟੋ, ਰਿਕਸ਼ਾ ਤੇ ਐਂਬੂਲੈਂਸਾਂ ਤੇ 68 ਵਾਹਨ ਬਗੈਰ ਕਾਗਜ਼ਾਤ…, ਕਿੰਨਾ ਘਟੀਆ ਮਜ਼ਾਕ ਹੈ।

ਇੱਕ ਹੋਰ ਟਵੀਟ ‘ਚ ਅਦਿਤੀ ਨੇ ਲਿਖਿਆ, ਜਦੋਂ ਯੂਪੀ ਦੇ ਹਜ਼ਾਰਾਂ ਬੱਚੇ ਕੋਟਾ ਵਿਚ ਫਸੇ ਹੋਏ ਸੀ, ਤਾਂ ਇਹ  ਬੱਸਾਂ ਕਿੱਥੇ ਸੀ, ਫਿਰ ਕਾਂਗਰਸ ਸਰਕਾਰ ਇਨ੍ਹਾਂ ਬੱਚਿਆਂ ਨੂੰ ਘਰ ਤਕ ਤਾਂ ਦੂਰ, ਸਰਹੱਦ ਤੱਕ ਵੀ ਨਾਹ ਛੱਡ ਸਕੀ, ਯੋਗੀ ਆਦਿੱਤਿਆਨਾਥ ਨੇ ਰਾਤੋ-ਰਾਤ ਬੱਸਾਂ ਲਾਈਆਂ। ਇਨ੍ਹਾਂ ਬੱਚਿਆਂ ਨੂੰ ਘਰ ਲਿਆਂਦਾ ਗਿਆ, ਰਾਜਸਥਾਨ ਦੇ ਮੁੱਖ ਮੰਤਰੀ ਨੇ ਖ਼ੁਦ ਵੀ ਇਸ ਦੀ ਸ਼ਲਾਘਾ ਕੀਤੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904