ਤੱਕੜੀ 'ਚ ਤੋਲਣ ਵੇਲੇ ਡਿੱਗੇ ਕਾਂਗਰਸੀ ਲੀਡਰ, ਸਿਰ 'ਚ ਲੱਗੇ 6 ਟਾਂਕੇ
ਏਬੀਪੀ ਸਾਂਝਾ | 15 Apr 2019 01:45 PM (IST)
ਤਿਰੂਵਨੰਤਪੁਰਮ ਦੇ ਮੰਦਰ ਵਿੱਚ ਪੂਜਾ ਕਰਦਿਆਂ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗ ਗਈ। ਇਸ ਪਿੱਛੋਂ ਤੁਰੰਤ ਉਨ੍ਹਾਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਿਰ ਵਿੱਚ 6 ਟਾਂਕੇ ਲਾਏ ਹਨ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹਨ।
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਗੰਭੀਰ ਜ਼ਖ਼ਮੀ ਹੋ ਗਏ ਹਨ। ਤਿਰੂਵਨੰਤਪੁਰਮ ਦੇ ਮੰਦਰ ਵਿੱਚ ਪੂਜਾ ਕਰਦਿਆਂ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗ ਗਈ। ਇਸ ਪਿੱਛੋਂ ਤੁਰੰਤ ਉਨ੍ਹਾਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਿਰ ਵਿੱਚ 6 ਟਾਂਕੇ ਲਾਏ ਹਨ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਸ਼ੀ ਥਰੂਰ ਮੰਦਰ ਵਿੱਚ ਤੁਲਾਭਰਮ ਪੂਜਾ ਕਰ ਰਹੇ ਸੀ। ਉਹ ਤੁਲਾਭਰਮ ਅਨੁਸ਼ਠਾਨ ਤਹਿਤ ਖ਼ੁਦ ਨੂੰ ਫਲ ਤੇ ਮਠਿਆਈਆਂ ਨੂੰ ਬਰਾਬਰ ਤਰਾਜੂ 'ਤੇ ਤੋਲ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ। ਦੱਸ ਦੇਈਏ ਤੁਲਾਭਰਮ ਅਨੁਸ਼ਠਾਨ ਤਹਿਤ ਆਪਣੇ ਬਰਾਬਰ ਵਜ਼ਨ ਦੇ ਫਲ ਤੇ ਮਠਿਆਈਆਂ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸ਼ਸ਼ੀ ਥਰੂਰ ਇੱਕ ਵਾਰ ਫਿਰ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਗਏ ਹਨ। ਇਨ੍ਹਾਂ ਖਿਲਾਫ ਬੀਜੇਪੀ ਨੇ ਰਾਜਸ਼ੇਖਰਨ ਨੂੰ ਮੈਦਾਨ ਵਿੱਚ ਉਤਾਰਿਆ ਹੈ।