Congress President Mallikarjun Kharge Health: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ। ਉਸ ਸਮੇਂ ਖੜਗੇ ਮੰਚ ਤੋਂ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, "ਅਸੀਂ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਂਗੇ। ਮੈਂ 83 ਸਾਲ ਦਾ ਹਾਂ ਅਤੇ ਇੰਨੀ ਜਲਦੀ ਮਰਨ ਵਾਲਾ ਨਹੀਂ ਹਾਂ। ਮੈਂ ਉਦੋਂ ਤੱਕ ਜਿੰਦਾ ਰਹਾਂਗਾ ਜਦੋਂ ਤੱਕ ਪੀਐਮ ਮੋਦੀ ਨੂੰ ਸੱਤਾ ਤੋਂ ਹਟਾਇਆ ਨਹੀਂ ਜਾਂਦਾ।"
ਝੂਠੇ ਹੰਝੂ ਵਹਾ ਰਹੇ ਨੇ ਪ੍ਰਧਾਨ ਮੰਤਰੀ
ਕਾਂਗਰਸ ਪ੍ਰਧਾਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜਸਰੋਟਾ ਵਿੱਚ ਭਾਸ਼ਣ ਦੇ ਰਹੇ ਸਨ। ਮੋਦੀ ਸਰਕਾਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ 'ਚ ਭਾਰਤ ਦੇ ਨੌਜਵਾਨਾਂ ਨੂੰ ਕੁਝ ਨਹੀਂ ਦਿੱਤਾ। ਕੀ ਤੁਸੀਂ ਉਸ ਵਿਅਕਤੀ 'ਤੇ ਭਰੋਸਾ ਕਰ ਸਕਦੇ ਹੋ ਜੋ 10 ਸਾਲਾਂ 'ਚ ਤੁਹਾਡੀ ਖੁਸ਼ਹਾਲੀ ਵਾਪਸ ਨਹੀਂ ਲਿਆ ਸਕਦਾ ? ਜੇ ਕੋਈ ਭਾਜਪਾ ਨੇਤਾ ਤੁਹਾਡੇ ਸਾਹਮਣੇ ਆਵੇ, ਉਸ ਨੂੰ ਪੁੱਛੋ ਕਿ ਉਹ ਖੁਸ਼ਹਾਲੀ ਲੈ ਕੇ ਆਇਆ ਹੈ ਜਾਂ ਨਹੀਂ।"
ਭਾਜਪਾ ਅਤੇ ਪੀਐਮ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੱਥੇ ਆ ਕੇ ਨੌਜਵਾਨਾਂ ਦੇ ਭਵਿੱਖ ਲਈ ਝੂਠੇ ਹੰਝੂ ਵਹਾ ਰਹੇ ਹਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਖੁਦ ਜ਼ਿੰਮੇਵਾਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :