Mallikarjun Kharge Z+ Security: ਕਾਂਗਰਸ ਪ੍ਰਧਾਨ ਮਲਿਕਾਰਜੁਨ ਖਰਗੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਅਰਧ ਸੈਨਿਕ ਬਲਾਂ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ।


ਸੀਆਰਪੀਐਫ ਦੀ ਇਹ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਵਿਵਸਥਾ ਆਈਬੀ ਦੀ ਥਰਿੱਡ ਪਰਸੈਪਸ਼ਨ ਰਿਪੋਰਟ ਦੇ ਆਧਾਰ 'ਤੇ ਕਾਂਗਰਸ ਪ੍ਰਧਾਨ ਨੂੰ ਮੁਹੱਈਆ ਕਰਵਾਈ ਗਈ ਹੈ। ਸੀਆਰਪੀਐਫ ਦੇ ਕੁੱਲ 58 ਕਮਾਂਡੋ ਮੱਲਿਕਾਰਜੁਨ ਖਰਗੇ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕਰਨਗੇ। ਕਾਂਗਰਸ ਪ੍ਰਧਾਨ ਨੂੰ ਦੇਸ਼ ਭਰ ਵਿੱਚ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: ਲੁਧਿਆਣਾ ਦੀ ਕੁੜੀ ਨੇ ਪਾਕਿਸਤਾਨ 'ਚ ਕਰਵਾਇਆ ਵਿਆਹ, ਜਸਪ੍ਰੀਤ ਕੌਰ ਤੋਂ ਬਣੀ ਜ਼ੈਨਬ


ਜ਼ੈੱਡ ਪਲੱਸ ਸੁਰੱਖਿਆ ਵਿੱਚ ਆਮ ਤੌਰ 'ਤੇ 55 ਕਰਮਚਾਰੀ ਹੁੰਦੇ ਹਨ, ਜਿਨ੍ਹਾਂ ਵਿੱਚ ਨੈਸ਼ਨਲ ਸਕਿਓਰਿਟੀ ਗਾਰਡਜ਼ ਕਮਾਂਡੋ ਅਤੇ ਪੁਲਿਸ ਕਰਮਚਾਰੀ ਸ਼ਾਮਲ ਹੁੰਦੇ ਹਨ। ਸਾਰੇ ਆਧੁਨਿਕ ਹਥਿਆਰਾਂ ਨਾਲ ਲੈਸ ਹੁੰਦੇ ਹਨ। ਟੀਮ ਦਾ ਹਰੇਕ ਮੈਂਬਰ ਮਾਰਸ਼ਲ ਆਰਟਸ ਅਤੇ ਨਿਹੱਥੇ ਲੜਾਈ ਦੇ ਹੁਨਰ ਵਿੱਚ ਮਾਹਰ ਹੁੰਦਾ ਹੈ। ਦੇਸ਼ ਦੇ ਕਰੀਬ 40 ਵੀਆਈਪੀਜ਼ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Bank: ਸੈਂਟਰਲ ਬੈਂਕ ਆਫ ਇੰਡੀਆ ਨੇ 3000 ਅਪਰੈਂਟਿਸ ਲਈ ਭਰਤੀ ਦਾ ਕੀਤਾ ਐਲਾਨ, ਇਦਾਂ ਕਰੋ ਅਪਲਾਈ