ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਤੇ ਕਾਂਗਰਸ ਦੇ ਕਬਜ਼ੇ ਮਗਰੋਂ ਦੇਸ਼ ਦਾ ਸਿਆਸੀ ਨਕਸ਼ਾ ਬਦਲ ਗਿਆ ਹੈ। ਕਾਂਗਰਸ ਵੱਲੋਂ ਟਵਿੱਟਰ 'ਤੇ ਪਾਏ ਨਕਸ਼ੇ ਨੂੰ ਵੇਖ ਕੇ ਸਪਸ਼ਟ ਹੋ ਰਿਹਾ ਕਿ ਦੇਸ਼ ਵਿੱਚੋਂ ਭਗਵਾ ਰੰਗ ਲੋਪ ਹੋ ਰਿਹਾ ਹੈ।


https://twitter.com/INCIndia/status/1072861129968357376

ਕਾਂਗਰਸ ਨੇ ਨਕਸ਼ਾ ਸ਼ੇਅਰ ਕਰਦੇ ਹੋਏ ਬੀਜੇਪੀ ਦੇ ਸਵੱਸ਼ ਭਾਰਤ ਅਭਿਆਨ 'ਤੇ ਤਨਜ਼ ਕੱਸਿਆ ਹੈ। ਭਾਰਤ ਦੇ ਨਕਸ਼ੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਵਾਲੇ ਸੂਬਿਆਂ ਨੂੰ ਨੀਲੇ ਰੰਗ ਵਿੱਚ ਵਿਖਾਇਆ ਗਿਆ ਹੈ ਜਦੋਂਕਿ ਭਗਵਾ ਰੰਗ ਵਾਲੇ ਬੀਜੇਪੀ ਸਰਕਾਰਾਂ ਦੇ ਸੂਬੇ ਹਨ। ਇਸ ਤੋਂ ਸਪਸ਼ਟ ਹੈ ਕਿ ਤਿੰਨ ਰਾਜਾਂ ਵਿੱਚ ਕਾਂਗਰਸ ਦੀ ਜਿੱਤ ਮਗਰੋਂ ਦੇਸ਼ ਵਿੱਚ ਭਗਵਾ ਰੰਗ ਘਟਿਆ ਹੈ।

ਦਰਅਸਲ ਹੁਣ ਤੱਕ ਬੀਜੇਪੀ ਆਪਣੇ ਸੂਬਿਆਂ ਵਿਚਲੀਆਂ ਸਰਕਾਰਾਂ ਨੂੰ ਭਗਵੇ ਰੰਗ ਵਿੱਚ ਵਿਖਾਉਂਦੀ ਆਈ ਹੈ। ਇਸੇ ਤਰਜ਼ 'ਤੇ ਕਾਂਗਰਸ ਨੇ ਪਲਟਵਾਰ ਕਰਦਿਆਂ ਸੁਨੇਹਾ ਦਿੱਤਾ ਹੈ ਕਿ ਦੇਸ਼ ਵਿੱਚੋਂ ਭਗਵਾ ਲੋਪ ਹੋ ਰਿਹਾ ਹੈ। ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਤੋਂ ਇਲਾਵਾ ਪੰਜਾਬ ਤੇ ਕਰਨਾਟਕ ਨੂੰ ਵੀ ਨੀਲੇ ਰੰਗ ਵਿੱਚ ਵਿਖਾਇਆ ਹੈ।