ਕਰਨਾਲ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹਨ।ਜਿਸ ਤੇ ਰਾਜਨੀਤਿਕ ਪਾਰਟੀਆਂ ਸਿਆਸਤ ਕਰ ਰਹੀਆਂ ਹਨ ਅਤੇ ਤੇਲ ਕੀਮਤਾਂ ਦਾ ਵਿਰੋਧ ਕਰ ਰਹੀਆਂ ਹਨ। ਹਰਿਆਣਾ ਵਿਚ ਵੀ ਹੁਣ ਪੈਟਰੋਲ 100 ਦੇ ਨੇੜੇ ਪਹੁੰਚ ਗਿਆ ਹੈ, ਕਰਨਾਲ ਵਿੱਚ ਕਾਂਗਰਸ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸਾਇਕਲ ਯਾਤਰਾ ਕੱਢੀ।ਵਿਧਾਇਕ ਸ਼ਮਸ਼ੇਰ ਗੋਗੀ ਇੱਕ ਰਿਕਸ਼ਾ ’ਤੇ ਸਵਾਰ ਹੋ ਕੇ ਅੱਗੇ ਵਧੇ।



ਇੱਕ ਪਾਸੇ ਜਿੱਥੇ ਅੱਤ ਦੀ ਗਰਮੀ ਨੇ ਆਮ ਆਦਮੀ ਨੂੰ ਪਸੀਨੇ ਨਾਲ ਨਚੋੜ ਰੱਖਿਆ ਹੈ ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਆਮ ਆਦਮੀ ਦੀ ਸਥਿਤੀ ਬਦਤਰ ਕਰ ਦਿੱਤੀ ਹੈ।ਇਹ ਗਰਮੀ, ਮੌਸਮ ਦੇ ਅਨੁਸਾਰ ਚਲੀ ਜਾਵੇਗੀ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਅੱਗ ਨਹੀਂ ਘਟੇਗੀ।


ਤੇਲ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਵੀ ਤੇਲ ਕੱਢ ਦਿੱਤਾ ਹੈ।ਪੈਟਰੋਲ ਦੇ ਨਾਲ ਨਾਲ ਡੀਜ਼ਲ ਵੀ ਸੈਂਕੜਾ ਲਗਾਉਣ ਦੀ ਦੌੜ ਵਿੱਚ ਹੈ, ਅਜਿਹੀ ਸਥਿਤੀ ਵਿੱਚ ਹਰ ਕੋਈ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਮੁੱਦੇ ਨੂੰ ਮੁੱਦਾ ਬਨਾਉਣਾ ਚਾਹੁੰਦਾ ਹੈ। 


ਅੱਜ ਕਰਨਾਲ ਵਿੱਚ, ਕਾਂਗਰਸ ਵਰਕਰਾਂ ਨੇ ਸਾਈਕਲ ਨਾਲ ਸੜਕ 'ਤੇ ਯਾਤਰਾ ਕੱਢੀ, ਇਸਦਾ ਮੁੱਖ ਉਦੇਸ਼ ਸਰਕਾਰ ਨੂੰ ਘੇਰਨਾ ਸੀ, ਪਿਛਲੇ ਦਿਨੀਂ ਕਾਂਗਰਸ ਨੇ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਿਰ 'ਤੇ ਰਸੋਈ ਗੈਸ ਸਿਲੰਡਰ ਰੱਖ ਕੇ ਪ੍ਰਦਰਸ਼ਨ ਕੀਤਾ ਸੀ।ਕਾਂਗਰਸੀ ਵਿਧਾਇਕ ਰਿਕਸ਼ਾ 'ਤੇ ਸਵਾਰ ਹੋ ਗਏ ਅਤੇ ਅੱਗੇ ਵੱਧਦੇ ਹੋਏ ਸਰਕਾਰ ਨੂੰ ਲਾਹਣਤਾਂ ਪਾਉਣ ਲੱਗੇ।