Lok Sabha Chunav Result 2024: ਦੇਸ਼ ਦੀ ਸੱਤਾ ਕਿਸ ਦੇ ਹੱਥ ਆਵੇਗੀ, ਇਸ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ। ਦੇਸ਼ ਦੀਆਂ 543 ਸੀਟਾਂ ਲਈ ਅੱਜ 4 ਜੂਨ, 2024 ਸਵੇਰ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਐਨਡੀਏ ਗਠਜੋੜ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਪਰ I.N.D.I.A ਗਠਜੋੜ ਵੀ ਐਨਡੀਏ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਇਸ ਦੌਰਾਨ ਅਸੀਂ ਤੁਹਾਨੂੰ ਦੇਸ਼ ਦੀਆਂ ਉਨ੍ਹਾਂ ਸੀਟਾਂ ਬਾਰੇ ਦੱਸਦੇ ਹਾਂ, ਜਿੱਥੇ ਕਾਂਗਰਸ ਲਈ ਮੁਕਾਬਲਾ ਕਾਫੀ ਰੋਮਾਂਚਕ ਹੋ ਗਿਆ ਹੈ। ਇੱਥੇ ਨਤੀਜੇ ਇੱਕ ਦੌਰ ਨਾਲ ਬਦਲ ਸਕਦੇ ਹਨ।



ਲਕਸ਼ਦੀਪ- ਲਕਸ਼ਦੀਪ ਲੋਕ ਸਭਾ ਸੀਟ ਲਈ ਮੁਕਾਬਲਾ ਨੇੜੇ ਹੈ। ਇੱਥੇ ਕਾਂਗਰਸੀ ਉਮੀਦਵਾਰ ਮੁਹੰਮਦ ਹਮਦੁੱਲਾ ਸਈਅਦ 2647 ਦੀ ਲੀਡ ਬਰਕਰਾਰ ਰੱਖ ਰਹੇ ਹਨ। ਉਨ੍ਹਾਂ ਨੂੰ 25726 ਵੋਟਾਂ ਮਿਲੀਆਂ ਹਨ। ਦੂਜੇ ਨੰਬਰ 'ਤੇ ਐਨਸੀਪੀ (ਸ਼ਰਦ ਪਵਾਰ) ਧੜੇ ਦੇ ਮੁਹੰਮਦ ਫੈਜ਼ਲ ਪਿੱਛੇ ਚੱਲ ਰਹੇ ਹਨ। ਉਨ੍ਹਾਂ ਨੂੰ 23079 ਵੋਟਾਂ ਮਿਲੀਆਂ ਹਨ।


ਚੰਡੀਗੜ੍ਹ- ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ। ਉਹ 2504 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 216657 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਪਿੱਛੇ ਚੱਲ ਰਹੇ ਹਨ। ਉਨ੍ਹਾਂ ਨੂੰ 214153 ਵੋਟਾਂ ਮਿਲੀਆਂ ਹਨ।


ਵਿਰੁਧੁਨਗਰ- ਤਾਮਿਲਨਾਡੂ ਦੀ ਵਿਰੁਧੁਨਗਰ ਲੋਕ ਸਭਾ ਸੀਟ 'ਤੇ ਕਰੀਬੀ ਮੁਕਾਬਲਾ ਹੈ। ਕਾਂਗਰਸ ਦੇ ਮਨਿਕਮ ਟੈਗੋਰ 5972 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ ਹੁਣ ਤੱਕ 252224 ਵੋਟਾਂ ਮਿਲੀਆਂ ਹਨ। ਜਦਕਿ DMDK ਦੇ ਵਿਜੇਪ੍ਰਭਾਕਰਨ ਵੀ 246252 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ।


ਭੰਡਾਰਾ ਗੋਡੀਆ- ਮਹਾਰਾਸ਼ਟਰ ਦੀ ਭੰਡਾਰਾ ਗੋਡੀਆ ਲੋਕ ਸਭਾ ਸੀਟ 'ਤੇ ਕਾਂਗਰਸ ਅੱਗੇ ਚੱਲ ਰਹੀ ਹੈ। ਕਾਂਗਰਸ ਉਮੀਦਵਾਰ ਪ੍ਰਸ਼ਾਂਤ ਯਾਦਰਾਓ ਪਡੋਲੇ 2293 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ ਹੁਣ ਤੱਕ 302024 ਵੋਟਾਂ ਮਿਲੀਆਂ ਹਨ ਜਦਕਿ ਭਾਜਪਾ ਉਮੀਦਵਾਰ ਸੁਨੀਲ ਬਾਬੂਰਾਓ ਮੇਂਢੇ ਪਿੱਛੇ ਚੱਲ ਰਹੇ ਹਨ।


NDA ਅਤੇ I.N.D.I.A ਅਲਾਇੰਸ ਵਿਚਕਾਰ ਨਜ਼ਦੀਕੀ ਮੁਕਾਬਲਾ


ਤੁਹਾਨੂੰ ਦੱਸ ਦੇਈਏ ਕਿ ਐਨਡੀਏ ਗਠਜੋੜ 290 ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਇਕੱਲੀ ਭਾਜਪਾ ਨੂੰ 240 ਸੀਟਾਂ 'ਤੇ ਲੀਡ ਹੈ। ਜਦਕਿ I.N.D.I.A ਗਠਜੋੜ 225 ਸੀਟਾਂ 'ਤੇ ਅੱਗੇ ਹੈ। ਇਸ 'ਚ ਕਾਂਗਰਸ ਨੇ ਕਰੀਬ 100 ਸੀਟਾਂ 'ਤੇ ਲੀਡ ਲੈ ਲਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।