ਮੁੰਬਈ: ਬੀਤੇ ਦਿਨੀਂ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ। ਇਸ ਨੂੰ ਭਾਜਪਾ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਵਿਵਾਦ ਵੀ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣੇ ਬੁਲਾਰਿਆਂ ਨੂੰ ਇਸ ‘ਤੇ ਕੋਈ ਟਿੱਪਣੀ ਨਾ ਕਰਨ ਦੀ ਗੱਲ ਕਹੀ ਹੈ।


ਇਸ ਤੋਂ ਪਹਿਲਾਂ ਕਾਂਗਰਸ ਨੇ ਟ੍ਰੇਲਰ ‘ਤੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਫ਼ਿਲਮ ਬਾਰੇ ਦੋਵੇਂ ਪਾਰਟੀਆਂ ਲਗਾਤਾਰ ਖਹਿਬੜ ਰਹੀਆਂ ਹਨ। ਇੱਥੋਂ ਤਕ ਕਿ ‘ਦ ਐਕਸੀਡੈਂਟਲ ਪ੍ਰਾਇਮ ਮਿਨਿਸਟਰ’ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਨੂੰ ਤਾਂ ਚਿੱਠੀਆਂ ਵੀ ਪਹੁੰਚ ਗਈਆਂ ਹਨ। ਫ਼ਿਲਮ ਬਾਰੇ ਮਨਮੋਹਨ ਸਿੰਘ ਨੂੰ ਵੀ ਸਵਾਲ ਕੀਤਾ ਪਰ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਨੇ ਕੋਈ ਪ੍ਰਤੀਕਿਰੀਆ ਨਹੀਂ ਦਿੱਤੀ।

ਹੁਣ ਤੁਹਾਨੂੰ ਦੱਸਦੇ ਹਾਂ ਟ੍ਰੇਲਰ ਦੇ ਉਹ ਡਾਈਲੌਗ ਜਿਨ੍ਹਾਂ ‘ਤੇ ਕਾਂਗਰਸ ਨੇ ਇਤਰਾਜ਼ ਜਤਾਇਆ ਹੈ।

  1. ਮੈਨੂੰ ਤਾਂ ਡਾਕਟਰ ਸਾਹਿਬ ਭੀਸ਼ਮ ਪਿਤਾਮਾ ਜਿਹੇ ਲੱਗਦੇ ਹਨ ਜਿਨ੍ਹਾਂ ‘ਚ ਕੋਈ ਬੁਰਾਈ ਨਹੀਂ ਪਰ ਫੈਮਿਲੀ ਡ੍ਰਾਮੇ ਦੇ ਵਿਕਟਮ ਲੱਗਦੇ ਹਨ।


 

  1. ਮਹਾਭਾਰਤ ‘ਚ ਦੋ ਪਰਿਵਾਰ ਸੀ ਪਰ ਭਾਰਤ ‘ਚ ਤਾਂ ਇੱਕ ਹੀ ਹੈ।


 

  1. 100 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਇਹ ਗਿਣੇ ਚੁਣੇ ਲੋਕ ਚਲਾਉਂਦੇ ਹਨ। ਇਹ ਦੇਸ਼ ਦੀ ਕਹਾਣੀ ਲਿਖਦੇ ਹਨ।


 

  1. ਮੈਂ ਪੀਐਮ ਲਈ ਕੰਮ ਕਰਦਾ ਹਾਂ ਪਾਰਟੀ ਲਈ ਨਹੀਂ।


 

  1. ਨਿਊਕਲੀਅਰ ਡੀਲ ਦੀ ਲੜਾਈ ਤਾਂ ਸਾਡੇ ਲਈ ਪਾਨੀਪਤ ਦੀ ਲੜਾਈ ਤੋਂ ਵੀ ਮੁਸ਼ਕਲ ਸੀ।


 

  1. ਦਿੱਲੀ ਦਰਬਾਰ ‘ਚ ਇੱਕ ਹੀ ਤਾਂ ਚਰਚਾ ਸੀ ਕਿ ਡਾਕਟਰ ਸਾਹਬ ਨੂੰ ਪਾਰਟੀ ਤੋਂ ਹਟਾਵਾਂਗੇ ਤੇ ਕਦੋਂ ਪਾਰਟੀ ਰਾਹੁਲ ਦਾ ਅਭਿਸ਼ੇਕ ਕਰੇਗੀ।


 

  1. ਤੁਸੀਂ ਕਸ਼ਮੀਰ ਦਾ ਹੱਲ ਕੱਢੋਗੇ ਤਾਂ ਆਉਣ ਵਾਲੇ ਪ੍ਰਾਈਮ ਮਿਨਿਸਟਰ ਕੀ ਕਰਨਗੇ।


 

ਫ਼ਿਲਮ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਮਨਮੋਹਨ ਸਿੰਘ ਦਾ ਕਿਰਦਾਰ ਬਾਲੀਵੁੱਡ ਦੇ ਦਿਗੱਜ ਐਕਟਰ ਅਨੁਪਮ ਖੇਰ ਨੇ ਨਿਭਾਇਆ ਹੈ ਜੋ ਖੁਦ ਮੋਦੀ ਦੇ ਕੰਮਾਂ ਦੀ ਅਕਸਰ ਤਾਰੀਫ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਕਿਰਨ ਖੇਰ ਵੀ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਹੈ।