ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਿਨੋ-ਦਿਨ ਗੰਭੀਰ ਰੂਪ ਧਾਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 64 ਹਜ਼ਾਰ 399 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 861 ਮੌਤਾਂ ਹੋ ਗਈਆਂ ਹਨ। ਇਸ ਵੇਲੇ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 21 ਲੱਖ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ 21 ਲੱਖ 53 ਹਜ਼ਾਰ 011 ਵਿਅਕਤੀ ਕੋਰੋਨਾ ਨਾਲ ਪੀੜਤ ਹੋਏ ਹਨ। ਇਨ੍ਹਾਂ ਵਿੱਚੋਂ 43,379 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 14 ਲੱਖ 80 ਹਜ਼ਾਰ 884 ਲੋਕ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 68.32 ਫ਼ੀਸਦ ’ਤੇ ਪਹੁੰਚ ਗਈ ਹੈ।


ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਵਿਡ-19 ਦੇ 6,19,088 ਸਰਗਰਮ ਕੇਸ ਹਨ ਤੇ ਮੌਤਾਂ ਦੀ ਦਰ 2.04 ਫ਼ੀਸਦ ਹੈ। ਲਗਾਤਾਰ 10ਵੇਂ ਦਿਨ ਕਰੋਨਾ ਦੇ ਕੇਸ 50 ਹਜ਼ਾਰ ਤੋਂ ਵੱਧ ਦਰਜ ਹੋਏ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਮੁਤਾਬਕ ਹੁਣ ਤੱਕ 2,33,87,171 ਵਿਅਕਤੀਆਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਸ਼ੁੱਕਰਵਾਰ ਨੂੰ 5,98,778 ਟੈਸਟ ਕੀਤੇ ਗਏ।

ਪਿਛਲੇ ਇੱਕ ਦਿਨ ’ਚ ਹੋਈਆਂ ਮੌਤਾਂ ’ਚੋਂ ਮਹਾਰਾਸ਼ਟਰ ’ਚ 300, ਤਾਮਿ ਨਾਡੂ ’ਚ 119, ਕਰਨਾਟਕ ’ਚ 101, ਆਂਧਰਾ ਪ੍ਰਦੇਸ਼ ’ਚ 89, ਉੱਤਰ ਪ੍ਰਦੇਸ਼ ’ਚ 63, ਪੱਛਮੀ ਬੰਗਾਲ ’ਚ 52, ਦਿੱਲੀ ’ਚ 23, ਗੁਜਰਾਤ ’ਚ 22, ਮੱਧ ਪ੍ਰਦੇਸ਼ ’ਚ 16 ਤੇ ਉੱਤਰਾਖੰਡ ਤੇ ਤਿਲੰਗਾਨਾ ’ਚ 14-14 ਮੌਤਾਂ ਹੋਈਆਂ ਹਨ।

ਮਹਾਰਾਸ਼ਟਰ ’ਚ ਹੁਣ ਤੱਕ ਸਭ ਤੋਂ ਵੱਧ 17,092 ਮੌਤਾਂ ਹੋ ਚੁੱਕੀਆਂ ਹਨ ਜਦਕਿ ਤਾਮਿਲਨਾਡੂ ’ਚ 4,690, ਦਿੱਲੀ ’ਚ 4,082, ਕਰਨਾਟਕ ’ਚ 2,998, ਗੁਜਰਾਤ ’ਚ 2,605, ਉੱਤਰ ਪ੍ਰਦੇਸ਼ ’ਚ 1,981, ਪੱਛਮੀ ਬੰਗਾਲ ’ਚ 1,954, ਆਂਧਰਾ ਪ੍ਰਦੇਸ਼ ’ਚ 1,842 ਤੇ ਮੱਧ ਪ੍ਰਦੇਸ਼ ’ਚ 962 ਵਿਅਕਤੀਆਂ ਨੇ ਕਰੋਨਾ ਕਾਰਨ ਦਮ ਤੋੜਿਆ ਹੈ।