Corona Cases in India:  ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਕੋਰੋਨਾ ਸੰਕਰਮਣ ਦੀ ਰਫਤਾਰ ਇਕ ਵਾਰ ਫਿਰ ਵਧ ਗਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 17 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 17,092 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਜਦਕਿ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 14,684 ਮਰੀਜ਼ ਠੀਕ ਹੋ ਗਏ ਹਨ। ਰਿਪੋਰਟ ਮੁਤਾਬਕ ਐਕਟਿਵ ਕੇਸ 1,09,568 ਹਨ।


ਦੱਸ ਦੇਈਏ ਕਿ ਕੱਲ ਯਾਨੀ 1 ਜੁਲਾਈ ਨੂੰ ਕੋਵਿਡ ਦੇ 17,070 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਅੱਜ ਦਾ ਅੰਕੜਾ ਕੱਲ੍ਹ ਦੇ ਮੁਕਾਬਲੇ 0.1 ਫੀਸਦੀ ਵੱਧ ਹੈ। ਰਿਪੋਰਟ ਮੁਤਾਬਕ ਦੇਸ਼ ਦੇ ਪੰਜ ਰਾਜਾਂ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।


ਇਨ੍ਹਾਂ ਪੰਜ ਰਾਜਾਂ ਵਿੱਚ ਸਭ ਤੋਂ ਵੱਧ ਸੰਕਰਮਿਤ ਮਰੀਜ਼ ਹਨ


ਕੇਰਲ ਇਨ੍ਹਾਂ ਰਾਜਾਂ ਵਿੱਚੋਂ ਪਹਿਲੇ ਨੰਬਰ 'ਤੇ ਹੈ ਕਿਉਂਕਿ ਇੱਥੇ 3,904 ਨਵੇਂ ਕੇਸ ਦਰਜ ਹੋਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਦੂਜੇ ਸਥਾਨ 'ਤੇ ਹੈ ਜਿੱਥੇ ਕੋਰੋਨਾ ਦੇ 3,249 ਮਾਮਲੇ ਸਾਹਮਣੇ ਆਏ ਹਨ। ਤੀਜੇ ਸਥਾਨ 'ਤੇ ਸਭ ਤੋਂ ਵੱਧ ਕੇਸਾਂ ਵਾਲੇ ਰਾਜ ਵਿੱਚ ਤਾਮਿਲਨਾਡੂ ਦਾ ਨਾਮ ਸ਼ਾਮਲ ਹੈ।


ਪਿਛਲੇ 24 ਘੰਟਿਆਂ ਵਿੱਚ ਇੱਥੇ ਕੋਰੋਨਾ ਦੇ 2,385 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਪੱਛਮੀ ਬੰਗਾਲ ਵਿੱਚ 1,739 ਅਤੇ ਕਰਨਾਟਕ ਵਿੱਚ 1,073 ਨਵੇਂ ਮਰੀਜ਼ ਸਾਹਮਣੇ ਆਏ ਹਨ। ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ 'ਚ ਇਨ੍ਹਾਂ ਪੰਜ ਸੂਬਿਆਂ ਦੀ ਹਿੱਸੇਦਾਰੀ 72.25 ਫੀਸਦੀ ਹੈ। 22.84 ਫੀਸਦੀ ਮਾਮਲੇ ਸਿਰਫ ਕੇਰਲ ਤੋਂ ਸਾਹਮਣੇ ਆਏ ਹਨ।


ਕੈਪਟਨ ਨੂੰ ਬੀਜੇਪੀ ਵਲੋਂ ਉਪਰਾਸ਼ਟਰਪਤੀ ਦਾ ਉਮੀਦਵਾਰ ਬਣਾਏ ਜਾਣ 'ਤੇ ਬੋਲੇ ਸੁਖਪਾਲ ਖਹਿਰਾ, ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ


ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ 'ਚ ਕਈ ਵੱਡੇ ਖੁਲਾਸੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੈਟ ਘੁਟਾਲਾ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘੁਟਾਲਾ 2009 ਤੋਂ 2012 ਤਕ 4400 ਹਜ਼ਾਰ ਕਰੋੜ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਸਮੇਂ ਦੇ ਅਫਸਰਾਂ ਨੇ ਜਾਣਬੁੱਝ ਇਹ ਘੁਟਾਲਾ ਠੰਢੇ ਬਸਤੇ 'ਚ ਪਿਆ ਹੈ।



ਇਸ ਲਈ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਨੇ ਮੱਤਵਾੜਾ ਹੈਦਰ ਦੇ ਜੰਗਲਾਂ ਦਾ ਜ਼ਿਕਰ ਵੀ ਕੀਤਾ ਹੈ। ਅਕਾਲੀ ਦਲ ਤੇ ਬੀਜੇਪੀ ਦੇ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਕਦੇ ਵੀ ਸਾਥ ਕਦੇ ਨਹੀਂ ਟੁੱਟਿਆ । ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਲਈ ਸਮਰਥਨ ਕਰਨ ਲਈ ਅਕਾਲੀ ਦਲ ਵਾਲੇ ਭੱਜੇ ਚਲੇ ਗਏ । ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਈਡੀ ਤੋਂ ਡਰਦੇ ਹਨ ਤੇ ਬੀਜੇਪੀ ਤੋਂ ਡਰਦੇ ਹਨ। ਜੇ ਅਕਾਲੀ ਦਲ ਚਾਹੁੰਦਾ ਤਾਂ ਵੋਟਿੰਗ ਨਾ ਕਰ ਕੇ ਇਸ ਚੋਣ ਤੋਂ ਬਾਹਰ ਰਹਿ ਸਕਦਾ ਸੀ।



ਕੈਪਟਨ ਅਮਰਿੰਦਰ ਕੋਲ ਬੀਜੇਪੀ 'ਚ ਜਾਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ । ਬੀਜੇਪੀ ਦਾ ਦੇਸ਼ ਵਿਚ ਬਹੁਤ ਆਧਾਰ ਹੈ ਪਰ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ । ਪੰਜਾਬ ਲੋਕ ਕਾਂਗਰਸ ਨੂੰ ਪੰਜਾਬ ਵਿਚ ਕੋਈ ਸੀਟ ਨਹੀਂ ਆਈ। ਕੈਪਟਨ ਦੇ ਬੀਜੇਪੀ ਵਿਚ ਜਾਣ ਨਾਲ ਪੰਜਾਬ ਵਿਚ ਕੋਈ ਫਰਕ ਨਹੀ ਪਏਗਾ । ਖਹਿਰਾ ਨੇ ਕਿਹਾ ਹੈ ਕਿ ਇਹ ਤਾਂ ਬੀਜੇਪੀ ਦੀ ਮਰਜ਼ੀ ਹੈ ਉਹ ਜਿਸ ਨੂੰ ਮਰਜ਼ੀ ਉਮੀਦਵਾਰ ਬਣਾਉਣ ।