ਨਵੀਂ ਦਿੱਲੀ: ਦੇਸ਼ 'ਚ ਆਕਸੀਜਨ ਦੀ ਵੰਡ, ਜ਼ਰੂਰੀ ਦਵਾਈਆਂ ਦੀ ਮੌਜੂਦਗੀ ਤੇ ਕੋਵਿਡ ਨਾਲ ਨਜਿੱਠਣ ਦੀਆਂ ਭਵਿੱਖ ਦੀਆਂ ਤਿਆਰੀਆਂ ਤੇ ਸੁਝਾਅ ਦੇਣ ਲਈ ਸੁਪਰੀਮ ਕੋਰਟ ਨੇ 12 ਮੈਂਬਰੀ ਨੈਸ਼ਨਲ ਟਾਸਕ ਫੋਰਸ ਬਣਾਇਆ ਹੈ। ਇਸ ਟਾਸਕ ਫੋਰਸ 'ਚ 10 ਪ੍ਰਸਿੱਧ ਡਾਕਟਰ ਹੋਣਗੇ। ਕੈਬਨਿਟ ਸੈਕਟਰੀ ਜਾਂ ਉਨ੍ਹਾਂ ਵੱਲੋਂ ਮਨਜੂਰਸ਼ੁਦਾ ਅਧਿਕਾਰੀ ਤੇ ਸਿਹਤ ਸਕੱਤਰ ਵੀ ਮੈਂਬਰ ਹੋਣਗੇ।
ਕੌਣ ਹੈ ਇਸ ਟਾਸਕ ਫੋਰਸ ਦੇ ਮੈਂਬਰ
ਇਸ ਟਾਸਕ ਫੋਰਸ 'ਚ ਕੋਰਟ ਨੇ ਪੱਛਮੀ ਬੰਗਾਲ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸਾਬਕਾ ਵਾਈਸ ਚਾਂਸਲਰ ਡਾ.ਭਾਬਾਤੋਸ਼ ਬਿਸਵਾਸ, ਸ੍ਰੀ ਗੰਗਾਰਾਮ ਹਸਪਤਾਲ ਦੇ ਬੋਰਡ ਔਫ ਮੈਨੇਜਮੈਂਟ ਦੇ ਚੇਅਰਪਰਸਨ ਡਾ.ਦੇਵੇਂਦਰ ਸਿੰਘ, ਬੈਂਗਲੁਰੂ ਦੇ ਨਾਰਾਇਣ ਹੈਲਥਕੇਅਰ ਦੇ ਚੇਅਰਪਰਸਨ ਤੇ ਐਗਜ਼ੀਕਿਊਟਿਵ ਡਾਇਰੈਕਟਰ ਡਾ.ਦੇਵੀ ਪ੍ਰਸਾਦ ਸ਼ੈਟੀ, ਤਾਮਿਲਨਾਡੂ 'ਚ ਵੇਲੋਰ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ.ਗਗਨਦੀਪ ਕਾਂਗ ਤੇ ਇਸ ਹਸਪਤਾਲ ਦੇ ਡਾਇਰੈਕਟਰ ਡਾ.ਜੇਵੀ ਪੀਟਰ, ਗੁੜਗਾਂਵ ਦੇ ਮੇਦਾਂਤਾ ਹਸਪਤਾਲ ਦੇ ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ ਡਾ.ਨਰੇਸ਼ ਤ੍ਰੇਹਾਨ, ਮੁੰਬਈ ਦੇ ਫੋਰਟਿਸ ਹਸਪਤਾਲ 'ਚ ਆਈਸੀਯੂ ਤੇ ਕ੍ਰਿਟੀਕਲ ਮੈਡੀਸਿਨ ਦੇ ਡਾਇਰੈਕਟਰ ਡਾ.ਰਾਹੁਲ ਪੰਡਿਤ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਟਾਸਕ ਫੋਰਸ 'ਚ ਸਰ ਗੰਗਾਰਾਮ ਹਸਪਤਾਲ ਦੇ ਸਰਜੀਕਲ ਵਿਭਾਗ ਗੈਸਟ੍ਰੋਇੰਟੇਰੋਲੌਜੀ ਤੇ ਲਿਵਰ ਟ੍ਰਾਂਸਪਲਾਂਟ ਦੀ ਹੈੱਡ ਤੇ ਚੇਅਰਪਰਸਨ ਡਾ.ਸੌਮਿਤਰਾ ਰਾਵਤ, ਆਈਐਲਬੀਐਸ ਦਿੱਲੀ ਦੇ ਡਾਇਰੈਕਟਰ ਤੇ ਹੇਪਾਟੌਲੋਜੀ ਵਿਭਾਗ ਦੇ ਹੈੱਡ ਸੀਨੀਅਰ ਪ੍ਰੋਫੈਸਰ ਡਾ.ਸ਼ਿਵ ਕੁਮਾਰ ਸਰੀਨ, ਮੁੰਬਈ ਦੇ ਪਾਰਸੀ ਜਨਰਲ ਹਸਪਤਾਲ ਤੇ ਬ੍ਰੀਚ ਕੈਂਡੀ ਹਸਪਤਾਲ ਤੇ ਹਿੰਦੂਜਾ ਹਸਪਤਾਲ ਦੇ ਕੰਸਲਟੈਂਟ ਚੈਸਟ ਫੀਜ਼ੀਸ਼ੀਅਨ ਡਾ.ਜ਼ਰੀਫ ਐਫ ਉਦਵਾਦਿਆ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਐਕਸ ਆਫਿਸਿਓ ਮੈਂਬਰ ਤੇ ਭਾਰਤ ਸਰਕਾਰ ਦੇ ਕੈਬਨਿਟ ਸੈਕਟਰੀ ਵੀ ਇਸ ਟਾਸਕ ਫੋਰਸ ਦਾ ਹਿੱਸਾ ਹੋਣਗੇ। ਕੈਬਨਿਟ ਸੈਕਟਰੀ ਇਸ ਟਾਸਕ ਫੋਰਸ ਦੇ ਕਨਵੀਨਰ ਵੀ ਹੋਣਗੇ।
ਇਹ ਵੀ ਪੜ੍ਹੋ: Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin