ਬਲਰਾਮਪੁਰ: ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ 'ਚ ਰਾਪਤੀ ਨਦੀ' ਚ ਸੁੱਟੇ ਗਏ ਕੋਵਿਡ ਸੰਕਰਮਿਤ ਵਿਅਕਤੀ ਦੀ ਲਾਸ਼ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਗਰ ਕੋਤਵਾਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। 


ਮੁੱਖ ਮੈਡੀਕਲ ਅਫਸਰ (ਸੀ.ਐੱਮ.ਓ.) ਡਾ: ਵਿਜੇ ਬਹਾਦੁਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਰਾਪਤੀ ਨਦੀ ਵਿੱਚ ਸੁੱਟੀ ਜਾ ਰਹੀ ਲਾਸ਼ ਸਿਧਾਰਥਨਗਰ ਜ਼ਿਲ੍ਹੇ ਦੇ ਸ਼ੋਹਰਤਗੜ੍ਹ ਨਿਵਾਸੀ ਪ੍ਰੇਮਨਾਥ ਮਿਸ਼ਰਾ ਦੀ ਹੈ।


ਇਲਾਜ ਦੌਰਾਨ ਹੋਈ ਮੌਤ
ਡਾ: ਵਿਜੇ ਬਹਾਦੁਰ ਸਿੰਘ ਨੇ ਦੱਸਿਆ ਕਿ ਪ੍ਰੇਮਨਾਥ ਮਿਸ਼ਰਾ ਨੂੰ 25 ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਹ ਕੋਰੋਨਾ ਨਾਲ ਸੰਕਰਮਿਤ ਸੀ ਅਤੇ ਇਲਾਜ ਦੌਰਾਨ 28 ਮਈ ਨੂੰ ਉਸ ਦੀ ਮੌਤ ਹੋ ਗਈ ਸੀ। ਸੀਐਮਓ ਨੇ ਕਿਹਾ ਕਿ ਕੋਵਿਡ ਪ੍ਰੋਟੋਕੋਲ ਦੇ ਤਹਿਤ ਪ੍ਰੇਮਨਾਥ ਮਿਸ਼ਰਾ ਦੀ ਦੇਹ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ। ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਲਾਸ਼ ਰਾਪਤੀ ਨਦੀ ਵਿੱਚ ਸੁੱਟਦੇ ਹੋਏ ਕੁਝ ਲੋਕ ਵਿਖ ਰਹੇ ਹਨ ਅਤੇ ਇਸ ਸਬੰਧ ਵਿੱਚ ਕੋਤਵਾਲੀ ਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


 









 


ਸੀਸਾਈ ਘਾਟ ਪੁਲ ਦੀ ਘਟਨਾ


ਵਾਇਰਲ ਵੀਡੀਓ ਵਿੱਚ, ਦੋ ਨੌਜਵਾਨ ਇੱਕ ਲਾਸ਼ ਨੂੰ ਪੁੱਲ ਤੋਂ ਰਾਪਤੀ ਨਦੀ ਵਿੱਚ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ। ਲਾਸ਼ ਸੁੱਟ ਰਹੇ ਦੋ ਨੌਜਵਾਨਾਂ ਵਿੱਚੋਂ ਇੱਕ ਪੀਪੀਈ ਕਿੱਟ ਪਹਿਨਿਆ ਹੋਇਆ ਵੇਖਿਆ ਗਿਆ ਹੈ। ਘਟਨਾ ਕੋਤਵਾਲੀ ਨਗਰ ਖੇਤਰ ਵਿਚ ਰਾਪਤੀ ਨਦੀ 'ਤੇ ਸਿਸਾਈ ਘਾਟ ਪੁਲ ਦੀ ਦੱਸੀ ਜਾ ਰਹੀ ਹੈ।