ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਰੀਜ਼ਾਂ ਤੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਲਗਪਗ ਨਿਰੰਤਰ ਹੈ। ਪਿਛਲੇ 24 ਘੰਟਿਆਂ ਦੌਰਾਨ 38,319 ਮਰੀਜ਼ਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਜਦਕਿ 38,521 ਠੀਕ ਹੋ ਗਏ ਤੇ 501 ਆਪਣੀ ਜਾਨ ਤੋਂ ਹੱਥ ਧੋ ਬੈਠੇ।



ਇਹ ਰਾਹਤ ਦੀ ਗੱਲ ਹੈ ਕਿ ਲਗਾਤਾਰ 5ਵੇਂ ਦਿਨ ਮਰਨ ਵਾਲਿਆਂ ਦੀ ਗਿਣਤੀ 600 ਤੋਂ ਘੱਟ ਰਹੀ ਹੈ। ਇਸ ਤੋਂ ਪਹਿਲਾਂ 13 ਜੁਲਾਈ ਨੂੰ ਇਸ ਮਹਾਮਾਰੀ ਕਾਰਨ 625 ਵਿਅਕਤੀਆਂ ਦੀਆਂ ਜਾਨਾਂ ਗਈਆਂ ਸਨ। ਹੁਣ ਦੇਸ਼ ਵਿੱਚ 4.49 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।


ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 38,319
ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 38,521
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 501
ਹੁਣ ਤੱਕ ਕੁੱਲ ਸੰਕਰਮਿਤ: 3.11 ਕਰੋੜ
ਹੁਣ ਤਕ ਠੀਕ: 3.03 ਕਰੋੜ
ਹੁਣ ਤੱਕ ਕੁੱਲ ਮੌਤ: 4.14 ਲੱਖ

ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 4.16 ਲੱਖ

ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇਸ ਸਾਲ ਅਪ੍ਰੈਲ ਅਤੇ ਮਈ ਵਿਚ ਤਬਾਹੀ ਮਚਾਈ ਅਤੇ ਰੋਜ਼ਾਨਾ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਗਈ।ਹਾਲਾਂਕਿ, ਇਸਦੇ ਬਾਅਦ ਅੰਕੜੇ ਘਟਣੇ ਸ਼ੁਰੂ ਹੋ ਗਏ ਅਤੇ ਹੁਣ ਨਵੇਂ ਕੇਸਾਂ ਦੀ ਗਿਣਤੀ 30 ਤੋਂ 40 ਹਜ਼ਾਰ ਦੇ ਵਿਚਕਾਰ ਹੈ। ਪਰ ਵੱਡੀ ਗੱਲ ਇਹ ਹੈ ਕਿ ਜੁਲਾਈ ਦੇ ਆਖਰੀ ਦੋ ਹਫ਼ਤਿਆਂ ਵਿੱਚ, ਕੋਰੋਨਾ ਦੀ ਗਤੀ ਘੱਟ ਨਹੀਂ ਹੋਈ ਹੈ। ਅਜੇ ਵੀ ਹਰ ਰੋਜ਼ ਦਰਜ ਹੋਣ ਵਾਲੇ ਕੇਸਾਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਹੈ।

ਪਿਛਲੇ ਦੋ ਹਫਤਿਆਂ ਦੇ ਅੰਕੜਿਆਂ 'ਤੇ ਇਕ ਨਜ਼ਰ ਮਾਰੋ-

18 ਜੁਲਾਈ
ਕੇਸ- 41157
ਮੌਤ - 518

17 ਜੁਲਾਈ
ਕੇਸ- 38079
ਮੌਤ - 560

16 ਜੁਲਾਈ
ਕੇਸ- 38949
ਮੌਤ - 542

15 ਜੁਲਾਈ
ਕੇਸ- 41733
ਮੌਤ - 583

14 ਜੁਲਾਈ
ਕੇਸ- 38865
ਮੌਤ - 622

13 ਜੁਲਾਈ
ਕੇਸ- 32906
ਮੌਤ -2020

12 ਜੁਲਾਈ
ਕੇਸ- 37154
ਮੌਤ -724

11 ਜੁਲਾਈ
ਕੇਸ- 41506
ਮੌਤ-895

10 ਜੁਲਾਈ
ਕੇਸ- 42766
ਮੌਤ -1106

9 ਜੁਲਾਈ
ਕੇਸ- 41506
ਮੌਤ -911

8 ਜੁਲਾਈ
ਕੇਸ- 42766
ਮੌਤ -817

7 ਜੁਲਾਈ
ਕੇਸ- 43393
ਮੌਤ -930

6 ਜੁਲਾਈ
ਕੇਸ- 34703
ਮੌਤ- 553

5 ਜੁਲਾਈ
ਕੇਸ- 39796
ਮੌਤ - 723