ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਬਰਕਰਾਰ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 69,652 ਨਵੇਂ ਕੇਸ ਸਾਹਮਣੇ ਆਏ ਤੇ 977 ਲੋਕਾਂ ਦੀ ਮੌਤ ਹੋ ਗਈ। ਦੇਸ਼ 'ਚ ਕੋਰੋਨਾ ਮਾਮਲੇ ਵਧਣ ਦੀ ਰਫ਼ਤਾਰ ਦੁਨੀਆਂ 'ਚ ਪਹਿਲੇ ਨੰਬਰ 'ਤੇ ਹੈ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 28 ਲੱਖ, 36 ਹਜ਼ਾਰ, 952 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ 53,866 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 06 ਲੱਖ, 86 ਹਜ਼ਾਰ ਹੋ ਗਈ ਹੈ ਤੇ 20 ਲੱਖ, 96 ਹਜ਼ਾਰ, 664 ਲੋਕ ਠੀਕ ਹੋ ਚੁੱਕੇ ਹਨ।


ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਟਰੰਪ ਨੂੰ ਕੀਤਾ ਖ਼ਬਰਦਾਰ, ਪੋਸਟ ਹਟਾਉਣ ਤੋਂ ਨਹੀਂ ਕਰਾਂਗੇ ਗੁਰੇਜ਼


ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਤੇ ਐਕਟਿਵ ਕੇਸ ਲਗਾਤਾਰ ਘਟ ਰਹੇ ਹਨ। ਮੌਤ ਦਰ 1.90% ਹੋ ਗਈ। ਇਸ ਤੋਂ ਇਲਾਵਾ ਐਕਟਿਵ ਕੇਸ ਜਿਨ੍ਹਾਂ ਦਾ ਇਲਾਜ ਜਾਰੀ ਹੈ, ਉਨ੍ਹਾਂ ਦੀ ਦਰ ਘਟ ਕੇ 24.19% ਰਹਿ ਗਈ ਹੈ। ਇਸ ਤੋਂ ਇਲਾਵਾ ਰਿਕਵਰੀ ਰੇਟ 73.90% ਹੋ ਗਿਆ ਹੈ। ਭਾਰਤ 'ਚ ਰਿਕਵਰੀ ਰੇਟ ਯਾਨੀ ਠੀਕ ਹੋਣ ਦੀ ਦਰ ਲਗਾਤਾਰ ਵਧ ਰਹੀ ਹੈ।


ਜੰਮੂ-ਕਸ਼ਮੀਰ: ਮਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਸਮੇਤ ਦੋ ਅੱਤਵਾਦੀ ਢੇਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ