ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ 'ਚ ਕੋਰੋਨਾ ਇਨਫੈਕਸ਼ਨ ਬੇਹੱਦ ਰਫਤਾਰ ਨਾਲ ਫੈਲ ਰਹੀ ਹੈ। ਕੋਰੋਨਾ ਵੈਕਸੀਨੇਸ਼ਨ ਦੇ ਵਿਚ ਜਿਸ ਖਤਰਨਾਕ ਤੇਜ਼ੀ ਨਾਲ ਕੋਰੋਨਾ ਵਧ ਰਿਹਾ ਹੈ ਉਸ ਨੇ ਸੂਬੇ ਤੋਂ ਲੈਕੇ ਕੇਂਦਰ ਤਕ ਦੇ ਫਿਕਰ ਵਧਾ ਦਿੱਤੇ ਹਨ। ਮਹਾਰਾਸ਼ਟਰ 'ਚ ਜਿੱਥੋਂ ਤਕ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਪੰਜਾਬ ਤੋਂ ਲੈਕੇ ਕੇਰਲ ਤਕ ਅੰਕੜੇ ਡਰਾ ਰਹੇ ਹਨ।


ਤਾਮਿਲਨਾਡੂ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਪਿਛਲੇ 24 ਘੰਟਿਆਂ ਦੌਰਾਨ 1,636 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਜਦਕਿ 12 ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਇੱਥੇ ਕੁੱਲ 1,023 ਲੋਕ ਕੋਰੋਨਾ ਨਾਲ ਠੀਕ ਹੋਏ ਹਨ। ਜਦਕਿ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ 266 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 65 ਲੋਕ ਕੋਰੋਨਾ ਨਾਲ ਠੀਕ ਹੋਏ ਹਨ।


ਮਹਾਰਾਸ਼ਟਰ-ਪੰਜਾਬ 'ਚ ਕੋਰੋਨਾ ਦੀ ਤੇਜ਼ ਰਫ਼ਤਾਰ


ਪੰਜਾਬ 'ਚ ਕੋਰੋਨਾ ਇਨਫੈਕਸ਼ਨ ਦੀ ਰਫਤਾਰ ਬੇਹੱਦ ਤੇਜ਼ੀ ਨਾਲ ਵਧ ਰਹੀ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ 2,634 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 39 ਦੀ ਮੌਤ ਹੋਈ ਹੈ। ਜਦਕਿ 1455 ਕੋਰੋਨਾ ਮਰੀਜ਼ ਇਲਾਜ ਕਰਵਾਕੇ ਠੀਕ ਹੋਏ ਹਨ।
ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਇੱਥੇ ਬੁੱਧਵਾਰ ਕੋਰੋਨਾ ਦੇ 31 ਹਜ਼ਾਰ, 855 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 95 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ 15 ਹਜ਼ਾਰ, 98 ਲੋਕ ਇਸ ਤੋਂ ਠੀਕ ਹੋਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 25 ਲੱਖ, 64 ਹਜ਼ਾਰ, 881 ਹੋ ਗਈ ਹੈ। ਜਦਕਿ ਮਹਾਰਾਸ਼ਟਰ 'ਚ ਹੁਣ ਤਕ ਕੋਰੋਨਾ ਨਾਲ 53 ਲੱਖ, 684 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਇੱਥੇ 22 ਲੱਖ, 62 ਹਜ਼ਾਰ, 593 ਲੋਕ ਕੋਰੋਨਾ ਨਾਲ ਸੂਬੇ 'ਚ ਹੁਣ ਤਕ ਠੀਕ ਵੀ ਹੋ ਚੁੱਕੇ ਹਨ।


ਦਿੱਲੀ 'ਚ ਵੀ ਕੋਰੋਨਾ ਨੇ ਵਧਾਈ ਚਿੰਤਾ


ਕੋਮੀ ਰਾਜਧਾਨੀ ਦਿੱਲੀ 'ਚ ਅੱਜ ਕੋਰੋਨਾ ਦੇ 1254 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 6 ਲੋਕਾਂ ਨੂੰ ਇਸ ਮਹਾਮਾਰੀ ਨਾਲ ਜਾਨ ਚਲੇ ਗਈ। ਹਾਲਾਂਕਿ 769 ਲੋਕ ਕੋਰੋਨਾ ਨਾਲ ਠੀਕ ਹੋਏ ਹਨ। ਇਸ ਤੋਂ ਬਾਅਦ ਦਿੱਲੀ 'ਚ ਹੁਣ ਤਕ ਕੋਰੋਨਾ ਦੇ ਕੁੱਲ ਮਾਮਲੇ 6 ਲੱਖ, 51 ਹਜ਼ਾਰ, 227 ਹੋ ਗਏ ਹਨ। ਦਿੱਲੀ 'ਚ ਹੁਣ ਤਕ ਕੋਰੋਨਾ ਨਾਲ 10 ਹਜ਼ਾਰ, 973 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।