Corona Vaccination: ਭਾਰਤ (India) ਨੇ ਕੋਰੋਨਾ ਵਾਇਰਸ (Corona Virus) ਨਾਲ ਜੰਗ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਦੇਸ਼ 200 ਕਰੋੜ ਟੀਕਾਕਰਨ (Vaccination) ਦੇ ਅੰਕੜੇ ਨੂੰ ਛੂਹ ਗਿਆ ਹੈ। ਭਾਰਤ ਨੇ ਸਿਰਫ਼ 18 ਮਹੀਨਿਆਂ ਵਿੱਚ ਇਹ ਅੰਕੜਾ ਪਾਰ ਕੀਤਾ ਹੈ। ਕੋਰੋਨਾ ਦਾ ਟੀਕਾਕਰਨ 16 ਜਨਵਰੀ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੁਆਰਾ ਸ਼ੁਰੂ ਕੀਤਾ ਗਿਆ ਸੀ। ਭਾਰਤ ਵਰਗੇ ਦੇਸ਼ ਵਿੱਚ ਇੰਨੇ ਲੋਕਾਂ ਤੱਕ ਵੈਕਸੀਨ ਪਹੁੰਚਾਉਣਾ ਕੋਈ ਆਸਾਨ ਕੰਮ ਨਹੀਂ ਸੀ।


QR Code: ਟੀਵੀ, ਫਰਿੱਜ, ਓਵਨ ਅਤੇ ਸਾਰੇ ਇਲੈਕਟ੍ਰੀਕਲ ਉਪਕਰਨਾਂ ਬਾਰੇ ਜਾਣਕਾਰੀ QR ਕੋਡ 'ਤੇ, ਸਰਕਾਰ ਨੇ ਦਿੱਤੀ ਇਜਾਜ਼ਤ


ਭਾਰਤ ਵਿੱਚ ਟੀਕਾਕਰਨ (Vaccination)ਦਾ ਕੰਮ ਅਜੇ ਵੀ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਦੇਸ਼ ਵਿੱਚ ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ 12 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਟੀਕਾਕਰਨ ਦੇ 200 ਕਰੋੜ ਦੇ ਅੰਕੜੇ ਨੂੰ ਛੂਹਣ ਵਿੱਚ ਸਰਕਾਰ ਦੀ ਅਹਿਮ ਭੂਮਿਕਾ ਕਹੀ ਜਾ ਸਕਦੀ ਹੈ। ਸਰਕਾਰ ਦੀ ਸੁਚੱਜੀ ਵਿਉਂਤਬੰਦੀ ਦੇ ਬਲਬੂਤੇ ਹੀ ਦੇਸ਼ ਨੇ ਇੰਨੀ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।


 


ਇਹ ਵੀ ਪੜ੍ਹੋ 


ਸੈਲਫੀ ਦੇ ਚੱਕਰ 'ਚ ਮੌਤ, ਬੈੱਡ 'ਤੇ ਲੇਟ ਕੇ ਰਿਵਾਲਵਰ ਨਾਲ ਫੋਟੋ ਖਿੱਚਣੀ ਲੜਕੇ ਨੂੰ ਪਈ ਮਹਿੰਗੀ, ਅਚਾਨਕ ਚੱਲੀ ਗੋਲੀ


ਆਮ ਆਦਮੀ ਨੂੰ ਝਟਕਾ! 18 ਜੁਲਾਈ ਤੋਂ ਦਹੀਂ, ਲੱਸੀ ਅਤੇ ਹੋਰ ਵਸਤੂਆਂ 'ਤੇ ਲੱਗੇਗਾ GST, ਜਾਣੋ ਕੀ ਹੋਵੇਗਾ ਮਹਿੰਗਾ ਤੇ ਕੀ ਹੋਵੇਗਾ ਸਸਤਾ?


ਇੰਡੀਗੋ ਦੇ ਜਹਾਜ਼ ਦੀ ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ, ਤਕਨੀਕੀ ਖਰਾਬੀ ਕਾਰਨ ਫਲਾਈਟ ਨੂੰ ਮੋੜਿਆ ਗਿਆ


GST Status: ਦੇਸ਼ ਭਰ 'ਚ ਅੱਜ ਦਾਲ ਉਦਯੋਗ ਬੰਦ, ਟੈਕਸ ਕਾਰਨ ਵਪਾਰੀ ਨਾਰਾਜ਼