ਨਵੀਂ ਦਿੱਲੀ: ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਕੋਵੈਕਸੀਨ (Covaxin) ਦਾ ਟੀਕਾ ਲਵਾਉਣ ਦੇ ਬਾਅਦ ਕਿਸ਼ੋਰਾਂ ਨੂੰ ਪੈਰਾਸੀਟਾਮੋਲ ਜਾਂ ਪੇਨ ਕਿਲਰ ਦਵਾਈਆਂ ਤੋਂ ਬਚਣਾ ਚਾਹੀਦਾ ਹੈ।

Continues below advertisement


ਦਰਅਸਲ ਹੈਦਰਾਬਾਦ ਸਥਿਤ ਕੰਪਨੀ ਨੇ ਕਿਹਾ ਕਿ ਸਾਨੂੰ ਫੀਡਬੈਕ ਮਿਲਿਆ ਹੈ ਕਿ ਕੁਝ ਟੀਕਾਕਰਨ ਕੇਂਦਰ (Vaccination Center) ਬੱਚਿਆਂ ਲਈ ਵੈਕਸੀਨ ਨਾਲ ਪੈਰਾਸਿਟਾਮੋਲ 500 ਮਿਲੀਗ੍ਰਾਮ ਟੈਬਲੇਟ ਲੈਣ ਦੀ ਸਿਫਾਰਸ਼ ਕਰ ਰਹੇ ਹਨ ਪਰ ਵੈਕਸੀਨੇਸ਼ਨ ਮਗਰੋਂ ਕਿਸੇ ਵੀ ਪੈਰਾਸਿਟਾਮੋਲ ਜਾਂ ਪੇਨ ਕਿਲਰ ਦੀ ਸਿਫਾਰਸ਼ ਨਹੀਂ ਕੀਤੀ ਜਾ ਸਕਦੀ।


ਉਨ੍ਹਾਂ ਨੇ ਫਰਮ ਵਿੱਚ 30,000 ਵਿਅਕਤੀਆਂ ਤੇ ਕੀਤੇ ਗਏ ਆਪਣੇ ਕਲੀਨਕਲ ਪ੍ਰੀਖਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ਲਗਪਗ 10-20 ਪ੍ਰਤੀਸ਼ਤ ਵਿਅਕਤੀਆਂ ਨੇ ਸਾਈਡ ਇਫੈਕਟ ਦੀ ਸੂਚਨਾ ਦਿੱਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਲਕੇ ਹੁੰਦੇ ਹਨ। 1-2 ਦਿਨਾਂ ਦੇ ਅੰਦਰ ਹੱਲ ਹੋ ਜਾਂਦੇ ਹਨ। ਕੰਪਨੀ ਨੇ ਕਿਹਾ ਕਿ ਡਾਕਟਰ ਦੀ ਸਲਾਹ ਹੋਣ ਲੈਣ ਦੇ ਬਾਅਦ ਹੀ ਕਿਸੇ ਤਰ੍ਹਾਂ ਦਾ ਪੇਨ ਕਿਲਰ ਲੈਣਾ ਚਾਹੀਦਾ ਹੈ।






ਹੋਰ ਟੀਕਿਆਂ ਨਾਲ ਕੀਤੀ ਗਈ ਸੀ ਪੈਰਾਸਿਟਾਮੋਲ ਦੀ ਸਿਫ਼ਾਰਸ਼


ਕੰਪਨੀ ਨੇ ਕਿਹਾ ਕਿ ਪੈਰਾਸੀਟਾਮੋਲ ਦੀ ਸਿਫਾਰਸ਼ ਕੁਝ ਹੋਰ ਕੋਵਿਡ -19 ਟੀਕਿਆਂ ਨਾਲ ਹੀ ਕੀਤੀ ਗਈ ਸੀ ਅਤੇ ਕੋਵੈਕਸੀਨ ਲਈ ਇਹ ਜ਼ਰੂਰੀ ਨਹੀਂ ਹੈ। ਦਰਅਸਲ ਦੇਸ਼ ਭਰ ਚ 15-18 ਸਾਲ ਦੇ ਬੱਚਿਆਂ ਲਈ ਕੋਵਿਡ-19 ਟੀਕਾਕਰਨ 3 ਜਨਵਰੀ ਤੋਂ ਸ਼ੁਰੂ ਹੋਇਆ। ਬੱਚਿਆਂ ਨੂੰ ਕੋਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਰਹੀ ਹੈ। ਪਹਿਲੇ ਦਿਨਾਂ ਦੌਰਾਨ 1.06 ਕਰੋੜ ਤੋਂ ਵੱਧ ਬੱਚਿਆਂ ਨੂੰ ਟੀਕਾ ਲੱਗਿਆ।


ਵੈਕਸੀਨੇਸ਼ਨ ਚ ਰਫਤਾਰ


ਦੱਸ ਦਈਏ ਕਿ ਦੁਨੀਆ ਭਰ ਚ ਕੋਰੋਨਾ ਤੇ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਨੇ ਵੀ ਵੈਕਸੀਨੇਸ਼ਨ ਅਭਿਆਨ (Corona Vaccination) ਚ ਤੇਜ਼ੀ ਲਿਆਂਦੇ ਹੋਏ 3 ਜਨਵਰੀ ਤੋਂ 15-18 ਸਾਲ ਤੱਕ ਦੇ ਬੱਚਿਆਂ ਨੂੰ ਵੀ ਵੈਕਸੀਨ ਦੇਣ ਦੀ ਸ਼ੁਰੂਆਤ ਹੋਈ। ਅਜਿਹੇ ਚ ਪਹਿਲੇ ਹੀ ਦਿਨ ਯਾਨੀ ਕਿ ਸੋਮਵਾਰ ਨੂੰ 41 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ। ਇਸ ਦੇ ਨਾਲ ਹੀ ਦੇਸ਼ ਚ ਹੁਣ ਤੱਕ 146.61 ਕਰੋੜ ਤੋਂ ਵੱਧ ਟੀਕਿਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ।



ਇਹ ਵੀ ਪੜ੍ਹੋ: Coronavirus Cases Today: ਦੇਸ਼ 'ਚ ਕੋਰੋਨਾ ਵਿਸਫੋਟ, ਇੱਕੋ ਦਿਨ 56.5 ਫੀਸਦੀ ਉਛਾਲ, ਅੱਜ 90 ਹਜ਼ਾਰ 928 ਕੇਸ ਆਏ ਸਾਹਮਣੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904