ਨਵੀਂ ਦਿੱਲੀ: ਭਾਰਤੀ ਡਰੱਗ ਰੈਗੂਲੇਟਰਾਂ ਨੇ ਬੰਗਲੌਰ ਸਥਿਤ ਬਾਇਓਟੈਕਨੋਲੋਜੀ ਕੰਪਨੀ ਬਾਇਓਕੋਨ ਨੂੰ ਆਪਣੀ ਡਰੱਗ ਇਟੋਲੀਜ਼ੁਮਾਬ ਦੇ ਫੇਜ਼-3 ਟਰਾਇਲ ‘ਚ ਛੂਟ ਦਿੱਤੀ ਹੈ। ਇਹ ਹੁਣ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਏਗੀ।

ਪਿਛਲੇ ਸ਼ੁੱਕਰਵਾਰ ਨੂੰ ਕੇਂਦਰੀ ਡਰੱਗ ਮਿਆਰਾਂ ਅਤੇ ਨਿਯੰਤਰਣ ਸੰਗਠਨ ਦੀ ਇੱਕ ਮਾਹਰ ਕਮੇਟੀ ਨੇ ਫੇਜ਼-2 ਟਰਾਇਲਾਂ ਦੇ ਅਧਾਰ ‘ਤੇ 30 ਮਰੀਜ਼ਾਂ ਨੂੰ ਬਾਇਓਕੋਨ ਦਵਾਈ ਲਈ ਫੇਜ਼-3 ਦੇ ਕਲੀਨਿਕਲ ਟਰਾਇਲਾਂ ਤੋਂ ਛੂਟ ਦੇਣ ਦੀ ਸਿਫਾਰਸ਼ ਕੀਤੀ ਸੀ। ਪਹਿਲਾਂ ਤੋਂ ਬਣੀ ਦਵਾਈ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ। ਇਸ ਵਿਚ ਕੋਰੋਨਾਵਾਇਰਸ ਦੇ ਕਾਰਨ ਸਰੀਰ ਦੇ ਅੰਦਰ ਪੈਦਾ ਹੋਈ ਸਾਇਟੋਕਾਈਨ ਸਟ੍ਰਮ ਨਾਲ ਲੜਨ ਦੀ ਯੋਗਤਾ ਹੈ।

ਸੀਡੀਐਸਕੋ ਪੈਨਲ ਨੇ ਕੋਵਿਡ-19 ਕਰਕੇ "ਦਰਮਿਆਨੀ ਤੋਂ ਗੰਭੀਰ" ਐਕਯੂਟ ਰੇਸਪਾਅਰੇਟ੍ਰੀ ਡਿਸਟ੍ਰੇਸ ਸਿੰਡਰੋਮ (ਏਆਰਡੀਐਸ) ਵਾਲੇ ਮਰੀਜ਼ਾਂ ਵਿੱਚ ਡਰੱਗ ਦੀ ਵਰਤੋਂ ਦੀ ਸਿਫਾਰਸ਼ ਕੀਤੀ। ਕੰਪਨੀ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਇਸ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਦੁਆਰਾ “ਪ੍ਰਤਿਬੰਧਿਤ ਐਮਰਜੈਂਸੀ ਵਰਤੋਂ” ਲਈ ਮਨਜ਼ੂਰੀ ਦਿੱਤੀ ਗਈ ਹੈ।

ਰੈਗੂਲੇਟਰੀ ਪੈਨਲ ਨੇ ਕੰਪਨੀ ਨੂੰ ਸੁਰੱਖਿਆ ਅਤੇ ਸਹਿਮਤੀ ਨਾਲ ਜੁੜੇ ਮੁੱਦਿਆਂ ਦੇ ਨਾਲ-ਨਾਲ ਫੇਜ਼-4 ਕਲੀਨਿਕਲ ਅਜ਼ਮਾਇਸ਼ਾਂ (ਮਾਰਕੀਟਿੰਗ ਤੋਂ ਬਾਅਦ ਦੀ ਨਿਗਰਾਨੀ) ਕਰਨ ਲਈ ਜੋਖਮ ਪ੍ਰਬੰਧਨ ਯੋਜਨਾ ਡੀਜੀਸੀਆਈ ਨੂੰ ਸੌਂਪਣ ਲਈ ਕਿਹਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904