ਨਵੀਂ ਦਿੱਲੀ: ਕੋਵਿਡ-19 ਨਾਲ ਪੀੜਤ ਸੈੱਲਾਂ ਦੀ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਹੈ। ਇਸ ਲਈ ਕੋਰੋਨਾ ਫੈਲਣ ਨੂੰ ਸੀਮਤ ਕਰਨ ਲਈ ਮਾਸਕ ਦੀ ਮਹੱਤਤਾ ਜ਼ਰੂਰੀ ਹੋ ਜਾਂਦੀ ਹੈ। ਵਿਗਿਆਨੀਆਂ ਵੱਲੋਂ ਤਿਆਰ ਕੀਤੀ ਇਮੇਜ਼ ਵਿੱਚ ਕੋਰੋਨਾਵਾਇਰਸ ਦੇ ਅੰਸ਼ਾਂ ਦੀ ਗਿਣਤੀ ਨੂੰ ਦਿਖਾਇਆ ਗਿਆ ਹੈ।

ਦੱਸ ਦਈਏ ਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਸੰਕਰਮਿਤ ਸ਼ਕਲਾਂ ਨੂੰ ਜਾਰੀ ਕੀਤਾ ਗਿਆ ਤਾਂ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ। ਉਨ੍ਹਾਂ ਨੇ ਤਸਵੀਰ ਹਾਸਲ ਕਰਨ ਲਈ ਇਸ ਨੂੰ ਮਨੁੱਖ ਦੇ ਲੰਗੜੇ ਸੈੱਲਾਂ ਵਿੱਚ ਛੱਡਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੈੱਲਾਂ ਦਾ 96 ਘੰਟੇ ਲਈ ਅਧਿਐਨ ਕੀਤਾ।



ਇਸ ਲਈ ਵਿਗਿਆਨੀਆਂ ਨੇ ਉੱਚ ਸਮਰੱਥਾ ਸਕੈਨਿੰਗ ਇਲੈਕਟ੍ਰੌਨ ਮਾਈਕਰੋਸਕੋਪ ਤਕਨਾਲੋਜੀ ਦੀ ਮਦਦ ਲਈ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਤ ਇਨ੍ਹਾਂ ਤਸਵੀਰਾਂ ਨੂੰ ਰੰਗੀਨ ਬਣਾ ਕੇ ਪੇਸ਼ ਕੀਤਾ ਗਿਆ ਹੈ। ਉੱਚ-ਸਮਰੱਥਾ ਵਾਲੀ ਤਸਵੀਰ ਕੋਵਿਡ-19 ਦੀ ਘਣਤਾ ਤੇ ਢਾਂਚੇ ਨੂੰ ਦਰਸਾਉਂਦੀ ਹੈ। ਤਸਵੀਰ ਦਰਸਾਉਂਦੀ ਹੈ ਕਿ ਕਿਵੇਂ ਮਨੁੱਖੀ ਸਾਹ ਪ੍ਰਣਾਲੀ ਦੇ ਅੰਦਰ ਪ੍ਰਤੀ ਸੈੱਲ ਵਾਇਰਸਾਂ ਦੀ ਗਿਣਤੀ ਪੈਦਾ ਹੁੰਦੀ ਹੈ ਅਤੇ ਛੱਡੀ ਜਾਂਦੀ ਹੈ।

ਇਸ ਦੇ ਨਾਲ ਹੀ ਵਿਗਿਆਨਿਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਜਾਰੀ ਕੀਤੀ ਗਈ ਕੋਰੋਨਾਵਾਇਰਸ ਤਸਵੀਰ ਮਾਸਕ ਦੀ ਵਰਤੋਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ ਤਾਂ ਕਿ ਕੋਵਿਡ-19 ਦੇ ਫੈਲਣ ਨੂੰ ਰੋਕਿਆ ਜਾ ਸਕੇ। ਉੱਤਰੀ ਕੈਰੋਲਿਨਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਨ੍ਹਾਂ ਤਸਵੀਰਾਂ ਦਾ ਖੁਲਾਸਾ ਕੀਤਾ ਹੈ। ਤਸਵੀਰ ਜ਼ਰੀਏ ਕੋਰੋਨਾਵਾਇਰਸ ਸੰਕਰਮਣ ਦੇ ਏਅਰਵੇਜ਼ ਵਿਚ ਘਣਤਾ ਨੂੰ ਸਮਝਿਆ ਜਾ ਸਕਦਾ ਹੈ। ਤਸਵੀਰ ਮਨੁੱਖੀ ਸਾਹ ਦੀ ਸਤਹ 'ਤੇ ਵੱਡੀ ਗਿਣਤੀ ਵਿਚ ਕੋਵਿਡ-19 ਦੇ ਅੰਸ਼ਾਂ ਨੂੰ ਦਿਖਾਇਆ ਗਿਆ ਹੈ।

ਭਾਰੀ ਹੰਗਾਮਾ ਤੋਂ ਬਾਅਦ ਕੰਗਨਾ ਦੀ ਹੋ ਰਹੀ ਮਨਾਲੀ ਵਾਪਸੀ, ਠਾਕਰੇ ‘ਤੇ ਚੀਰ ਹਰਣ ਦੇ ਇਲਜ਼ਾਮ ਲਾ ਮੁੰਬਈ ਤੋਂ ਹੋਈ ਰਵਾਨਾ

ਕੋਰੋਨਾ ਸੰਕਟ ਦੇ ਵਿਚਕਾਰ ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ, ਸਮਾਜਿਕ ਦੂਰੀਆਂ ਸਣੇ ਵਰਤੀਆਂ ਜਾਣਗੀਆਂ ਖਾਸ ਸਾਵਧਾਨੀਆਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904