ਨਵੀਂ ਦਿੱਲੀ: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਵਧ ਰਹੇ ਹਨ। ਪਿਛਲੇ 24 ਘੰਟਿਆਂ 'ਚ ਭਾਰਤ 'ਚ 11,502 ਨਵੇਂ ਪੌਜ਼ੇਟਿਵ ਮਾਮਲੇ ਦਰਜ ਕੀਤੇ ਗਏ। ਇਸ ਦੌਰਾਨ 325 ਲੋਕਾਂ ਦੀ ਮੌਤ ਹੋਈ ਹੈ। ਦੇਸ਼ 'ਚ ਮਰਨ ਵਾਲਿਆਂ ਦਾ ਕੁੱਲ ਅੰਕੜਾ 9,250 ਹੋ ਚੁੱਕਾ ਹੈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੁੱਲ 3,32,434 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 69,798 ਲੋਕ ਠੀਕ ਹੋ ਚੁੱਕੇ ਹਨ।
ਕੋਰੋਨਾ ਮਾਮਲਿਆਂ ਦੀ ਸੰਖਿਆ ਤੋਂ 100 ਤੋਂ ਇਕ ਲੱਖ ਤਕ ਹੋਣ 'ਚ 64 ਦਿਨ ਲੱਗੇ ਸਨ। ਇਹ ਮਾਮਲੇ ਦੋ ਲੱਖ ਹੋਣ 'ਚ ਕਰੀਬ 15 ਦਿਨ ਲੱਗੇ ਸਨ। ਜਦਕਿ 10 ਦਿਨਾਂ 'ਚ ਇਹ ਅੰਕੜਾ ਤਿੰਨ ਲੱਖ ਤਕ ਪਹੁੰਚ ਗਿਆ। ਦੇਸ਼ 'ਚ ਹੁਣ ਤਕ 49.9 ਫੀਸਦ ਮਰੀਜ਼ ਠੀਕ ਹੋ ਚੁੱਕੇ ਹਨ।
ਇਕੱਲੇ ਮਹਾਰਾਸ਼ਟਰ 'ਚ ਦੇਸ਼ ਦੇ 32 ਫੀਸਦ ਪੌਜ਼ੇਟਿਵ ਕੇਸ ਹਨ। ਇੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਹੈ। ਜੇਕਰ ਮਹਾਰਾਸ਼ਟਰ ਦੇ ਤਾਮਿਲਨਾਡੂ ਦੇ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਇਨ੍ਹਾਂ ਦੋਵਾਂ ਸੂਬਿਆਂ 'ਚ 45 ਫੀਸਦ ਤੋਂ ਜ਼ਿਆਦਾ ਮਾਮਲੇ ਹਨ।
- ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨ
- ਕੋਰੋਨਾ ਵਾਇਰਸ: ਡਿਸਚਾਰਜ ਹੋਏ ਬਜ਼ੁਰਗ ਦੇ ਹੱਥ ਹਸਪਤਾਲ ਨੇ ਫੜ੍ਹਾਇਆ 8.35 ਕਰੋੜ ਦਾ ਬਿੱਲ
- ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕਰੀਬ 80 ਲੱਖ ਪੌਜ਼ੇਟਿਵ ਮਾਮਲੇ, ਸਾਢੇ ਚਾਰ ਲੱਖ ਤੋਂ ਜ਼ਿਆਦਾ ਮੌਤਾਂ
- ਖੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਰਾਜਪੂਤ ਨੇ ਰੇਹਾ ਚੱਕਰਵਰਤੀ ਨੂੰ ਭੇਜ ਦਿੱਤਾ ਸੀ ਘਰ!
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ