India Coronavirus Cases Latest News : ਦੇਸ਼ ਵਿੱਚ ਦਿਨੋਂ-ਦਿਨ ਕੋਰੋਨਾ ਦੇ ਕੇਸਾਂ (Corona Cases) ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਦੇਸ਼ ਇਨ੍ਹਾਂ ਡਿੱਗ ਰਹੇ ਅੰਕੜਿਆਂ ਤੋਂ ਰਾਹਤ ਦਾ ਸਾਹ ਲੈ ਰਿਹਾ ਹੈ। ਹਾਲਾਂਕਿ ਖ਼ਤਰਾ ਅਜੇ ਵੀ ਟਲਿਆ ਨਹੀਂ ਹੈ। ਇਸ ਤੋਂ ਇਲਾਵਾ ਦੇਸ਼ 'ਚ ਪਿਛਲੇ 24 ਘੰਟਿਆਂ 'ਚ 9 ਹਜ਼ਾਰ 531 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਨਵੇਂ ਅੰਕੜੇ ਤੋਂ ਬਾਅਦ, ਦੇਸ਼ ਵਿੱਚ ਸੰਕਰਮਿਤ ਮਾਮਲਿਆਂ (Infected Cases) ਦੀ ਕੁੱਲ ਗਿਣਤੀ 4 ਕਰੋੜ 43 ਲੱਖ 48 ਹਜ਼ਾਰ 960 ਹੋ ਗਈ ਹੈ। ਦੇਸ਼ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੀ 5 ਲੱਖ 27 ਹਜ਼ਾਰ 368 ਹੋ ਗਈ ਹੈ।



ਇਸ ਸਬੰਧੀ ਜਾਣਕਾਰੀ ਅਨੁਸਾਰ ਸਿਹਤ ਮੰਤਰਾਲੇ (Health Department) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ ਐਕਟਿਵ ਕੇਸਾਂ (active cases) ਦੀ ਗਿਣਤੀ ਵੱਧ ਕੇ 97 ਹਜ਼ਾਰ 648 ਹੋ ਗਈ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਕੋਰੋਨਾ ਮਾਮਲਿਆਂ (Corona Cases) ਵਿੱਚ ਰਿਕਵਰੀ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਸੰਖਿਆ ਹੁਣ ਘੱਟ ਕੇ 4 ਕਰੋੜ 37 ਲੱਖ, 23 ਹਜ਼ਾਰ 944 'ਤੇ ਆ ਗਈ ਹੈ।


ਤੇਜ਼ੀ ਨਾਲ ਵਧ ਰਹੀ ਰਿਕਵਰੀ ਰੇਟ ਵੀ ਕੋਰੋਨਾ ਕਾਰਨ ਪੈਦਾ ਹੋਈ ਚਿੰਤਾ ਨੂੰ ਘੱਟ ਕਰਨ ਵਿੱਚ ਮਦਦ ਕਰ ਰਹੀ ਹੈ। ਲੋਕ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ ਪਰ ਬਹੁਤ ਘੱਟ ਮਰੀਜ਼ਾਂ ਵਿੱਚ ਗੰਭੀਰ ਸਥਿਤੀ ਪੈਦਾ ਹੋ ਰਹੀ ਹੈ। ਜ਼ਿਆਦਾਤਰ ਮਰੀਜ਼ ਇੱਕ ਹਫ਼ਤੇ ਵਿੱਚ ਹੀ ਕੋਰੋਨਾ (Corona) ਤੋਂ ਠੀਕ ਹੋ ਰਹੇ ਹਨ। ਇਸ ਦੇ ਨਾਲ ਹੀ ਜੇਕਰ ਟੀਕਾਕਰਨ (vaccination) ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 35 ਲੱਖ 33 ਹਜ਼ਾਰ 466 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ, ਜਦੋਂ ਕਿ ਟੀਕਿਆਂ ਦੀ ਕੁੱਲ ਗਿਣਤੀ 210 ਕਰੋੜ 02 ਲੱਖ, 40 ਹਜ਼ਾਰ 361 ਹੋ ਗਈ ਹੈ।