Corona Update in India: ਭਾਰਤ 'ਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿੱਚ ਲਗਪਗ 22 ਪ੍ਰਤੀਸ਼ਤ ਦੀ ਗਿਰਾਵਟ, ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 83,876 ਨਵੇਂ ਕੇਸ
ਦੇਸ਼ 'ਚ ਕੋਰੋਨਾ ਦੇ ਮਾਮਲੇ ਘੱਟ ਕੇ ਇੱਕ ਲੱਖ 'ਤੇ ਆ ਗਏ ਹਨ। ਐਤਵਾਰ ਰਾਤ 11.45 ਵਜੇ ਤੱਕ ਇਨਫੈਕਸ਼ਨ ਦੇ ਸਿਰਫ 83 ਹਜ਼ਾਰ 84 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 1 ਲੱਖ 98 ਹਜ਼ਾਰ 737 ਮਰੀਜ਼ ਠੀਕ ਹੋ ਗਏ ਅਤੇ 893 ਲੋਕਾਂ ਦੀ ਮੌਤ ਹੋ ਗਈ।
ਸ਼ਨੀਵਾਰ ਨੂੰ ਕੋਰੋਨਾ ਸੰਕਰਮਣ ਦੇ 1 ਲੱਖ 07 ਹਜ਼ਾਰ 474 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 865 ਲੋਕਾਂ ਦੀ ਮੌਤ ਹੋ ਗਈ। ਯਾਨੀ ਨਵੇਂ ਮਾਮਲਿਆਂ ਵਿੱਚ ਕਰੀਬ 24,000 ਦੀ ਕਮੀ ਆਈ ਹੈ। ਇਸ ਸਮੇਂ ਦੇਸ਼ ਵਿੱਚ ਕੁੱਲ ਐਕਟਿਵ ਕੇਸ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 11.01 ਲੱਖ ਰਹਿ ਗਈ ਹੈ। ਦੇਸ਼ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 4.22 ਕਰੋੜ ਲੋਕ ਸੰਕਰਮਣ ਦੀ ਲਪੇਟ ਵਿੱਚ ਆ ਚੁੱਕੇ ਹਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਚੋਣ ਰੈਲੀ ਦੌਰਾਨ ਨਜ਼ਰ ਆਏ ਸਿੱਧੂ ਦੇ ਸਖ਼ਤ ਤੇਵਰ, ਕਿਹਾ- ਪ੍ਰਧਾਨ ਬਣਿਆ ਰਿਹਾ ਤਾਂ ਵਿਧਾਇਕ ਦਾ ਪੁੱਤਰ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin