Coronavirus: ਕੋਰੋਨਾਵਾਇਰਸ ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।
ਰਾਹਤ ਦੀ ਗੱਲ ਇਹ ਹੈ ਕਿ ਕੱਲ੍ਹ ਚਾਰ ਲੱਖ 22 ਹਜ਼ਾਰ 436 ਲੋਕਾ ਸਿਹਤਯਾਬ ਵੀ ਹੋਏ ਹਨ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ 19 ਅਪਰੈਲ 2021 ਦੇ ਬਾਅਦ ਇੰਨੇ ਘੱਟ ਕੇਸ ਦਰਜ ਹੋਏ ਹਨ।19 ਅਪਰੈਲ 2021 ਨੂੰ ਦੇਸ਼ ਵਿੱਚ ਦੋ ਲੱਖ 59 ਹਜ਼ਾਰ ਨਵੇਂ ਕੇਸ ਦਰਜ ਹੋਏ ਸੀ।
ਵੇਖੇ ਦੇਸ਼ ਵਿੱਚ ਕੀ ਨੇ ਕੋਰੋਨਾ ਦੇ ਤਾਜ਼ਾ ਅੰਕੜੇ।
ਕੁੱਲ੍ਹ ਕੇਸ- 2 ਕਰੋੜ 52 ਲੱਖ 28 ਹਜ਼ਾਰ 996
ਕੁੱਲ੍ਹ ਡਿਸਚਾਰਜ- 2 ਕਰੋੜ 15 ਲੱਖ 96 ਹਜ਼ਾਰ 512
ਕੱਲ੍ਹ ਮੌਤਾਂ-2 ਲੱਖ 78 ਹਜ਼ਾਰ 719
ਕੁੱਲ੍ਹ ਐਕਟਿਵ ਕੇਸ-33 ਲੱਖ 53 ਹਜ਼ਾਰ 765
ਕੁੱਲ੍ਹ ਟੀਕਾਕਰਣ-18 ਕਰੋੜ 44 ਲੱਖ 53 ਹਜ਼ਾਰ 149
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 9 ਰਾਜਾਂ ਦੇ 46 ਜ਼ਿਲ੍ਹਿਆਂ ਦੇ ਕਲੈਕਟਰਾਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਲ ਗੱਲ ਕਰਨਗੇ।ਇਸ ਗੱਲਬਾਤ ਦੌਰਾਨ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਰਹਿਣਗੇ। ਪੀਐਮ ਵੀਡੀਓ ਕਾਨਫੰਰਸਿੰਗ ਰਾਹੀਂ ਕੋਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ।
ਅੱਜ ਸੰਵਾਦ ਵਿੱਚ ਤਾਮਿਲਨਾਡੂ, ਕਰਨਾਟਕ, ਅਸਾਮ, ਗੋਆ, ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ,ਮੱਧ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਇਸ ਦੇ ਨਾਲ ਹੀ, 20 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ 10 ਰਾਜਾਂ ਦੇ 54 ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ