Coronavirus Cases Today in India: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਕੇਸ ਕੱਲ੍ਹ ਦੇ ਮੁਕਾਬਲੇ ਅੱਜ ਘਟੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਲੱਖ 33 ਹਜ਼ਾਰ 533 ਨਵੇਂ ਕੇਸ ਸਾਹਮਣੇ ਆਏ ਹਨ ਤੇ 525 ਲੋਕਾਂ ਦੀ ਮੌਤ ਹੋਈ ਹੈ।
ਦੇਸ਼ ਵਿੱਚ ਰੋਜ਼ਾਨਾ ਪੌਜੇਟੀਵਿਟੀ ਦਰ ਹੁਣ 17.78 ਪ੍ਰਤੀਸ਼ਤ ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ ਕੱਲ੍ਹ ਨਾਲੋਂ 4 ਹਜ਼ਾਰ 171 ਘੱਟ ਮਾਮਲੇ ਸਾਹਮਣੇ ਆਏ ਹਨ, ਕੱਲ੍ਹ ਕੋਰੋਨਾ ਵਾਇਰਸ ਦੇ 3 ਲੱਖ 37 ਹਜ਼ਾਰ 704 ਮਾਮਲੇ ਸਨ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 21 ਲੱਖ 87 ਹਜ਼ਾਰ 205 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 89 ਹਜ਼ਾਰ 409 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 2 ਲੱਖ 59 ਹਜ਼ਾਰ 168 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 65 ਲੱਖ 60 ਹਜ਼ਾਰ 650 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।
ਹੁਣ ਤੱਕ 161 ਕਰੋੜ ਤੋਂ ਵੱਧ ਵੈਕਸੀਨੇਸ਼ਨ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 161 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 71 ਲੱਖ 10 ਹਜ਼ਾਰ 445 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤੱਕ 161 ਕਰੋੜ 92 ਲੱਖ 84 ਹਜ਼ਾਰ 270 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।
ਕਰੋਨਾ ਦੀ ਪੂਰੀ ਦੁਨੀਆ ਵਿੱਚ ਤਬਾਹੀ
ਵੈੱਬਸਾਈਟ ਵਰਲਡੋਮੀਟਰ ਮੁਤਾਬਕ ਦੁਨੀਆ ਭਰ 'ਚ ਤਿੰਨ ਦਿਨਾਂ 'ਚ 1 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਦਕਿ ਔਸਤਨ ਹਰ ਰੋਜ਼ ਕਰੀਬ 9000 ਲੋਕ ਆਪਣੀ ਜਾਨ ਗੁਆ ਰਹੇ ਹਨ।
ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੀ ਸਥਿਤੀ
ਕੁੱਲ ਸੰਕਰਮਿਤ - 34.98 ਕਰੋੜ
ਮਰੀਜ਼ ਠੀਕ ਹੋਏ - 27.81 ਕਰੋੜ
ਐਕਟਿਵ ਕੇਸ - 6.60 ਕਰੋੜ
ਹੁਣ ਤੱਕ ਕੁੱਲ ਮੌਤਾਂ - 56 ਲੱਖ 10 ਹਜ਼ਾਰ ਤੋਂ ਵੱਧ
Coronavirus Cases Today in India: ਕੋਰੋਨਾ ਦੇ ਫਰੰਟ 'ਤੇ ਮਾਮੂਲੀ ਰਾਹਤ, ਪਿਛਲੇ 24 ਘੰਟਿਆਂ 'ਚ ਘਟੇ ਕੇਸ
ਏਬੀਪੀ ਸਾਂਝਾ
Updated at:
23 Jan 2022 09:56 AM (IST)
Edited By: shankerd
ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਕੇਸ ਕੱਲ੍ਹ ਦੇ ਮੁਕਾਬਲੇ ਅੱਜ ਘਟੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਲੱਖ 33 ਹਜ਼ਾਰ 533 ਨਵੇਂ ਕੇਸ ਸਾਹਮਣੇ ਆਏ ਹਨ ਤੇ 525 ਲੋਕਾਂ ਦੀ ਮੌਤ ਹੋਈ ਹੈ।
Coronavirus
NEXT
PREV
Published at:
23 Jan 2022 09:56 AM (IST)
- - - - - - - - - Advertisement - - - - - - - - -