ਅੱਜ ਦੇਸ਼ ਵਿੱਚ 6 ਲੱਖ ਤੋਂ ਪਾਰ ਹੋ ਸਕਦੇ ਹਨ ਕੋਰੋਨਾ ਦੇ ਮਰੀਜ਼, ਜੂਨ ਤੋਂ ਹੁਣ ਤਕ ਸਾਹਮਣੇ ਆਏ 3,94,958 ਮਾਮਲੇ
ਏਬੀਪੀ ਸਾਂਝਾ | 02 Jul 2020 06:37 AM (IST)
ਭਾਰਤ ਵਿਚ ਕੋਵਿਡ-19 ਦੇ 18000 ਤੋਂ ਵੱਧ ਨਵੇਂ ਕੇਸ ਲਗਾਤਾਰ ਪੰਜਵੇਂ ਦਿਨ ਸਾਹਮਣੇ ਆਏ ਹਨ। ਅੱਜ ਸੰਕਰਮਣ ਦੇ ਕੁਲ ਮਾਮਲੇ 6 ਲੱਖ ਨੂੰ ਪਾਰ ਕਰ ਸਕਦੇ ਹਨ। 1 ਜੂਨ ਤੋਂ ਹੁਣ ਤੱਕ 3,94,958 ਮਾਮਲੇ ਸਾਹਮਣੇ ਆ ਚੁੱਕੇ ਹਨ।
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਕੁਲ ਮਾਮਲੇ ਅੱਜ 6 ਲੱਖ ਨੂੰ ਪਾਰ ਕਰ ਸਕਦੇ ਹਨ। ਭਾਰਤ ਵਿਚ ਬੁੱਧਵਾਰ ਨੂੰ ਕੋਵਿਡ-19 ਨਾਲ ਇੱਕ ਦਿਨ ਵਿਚ ਰਿਕਾਰਡ 507 ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 17,400 ਹੋ ਗਈ। ਉਧਰ ਸੰਕਰਮਣ ਦੇ 18,653 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਦੀ ਕੁੱਲ ਗਿਣਤੀ 5,85,493 ਤੱਕ ਪਹੁੰਚ ਗਈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਬੁੱਧਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਹੁਣ 2,20,114 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 3,47,978 ਲੋਕ ਇਲਾਜ ਕਰਵਾ ਚੁੱਕੇ ਹਨ। ਮਰੀਜ਼ਾਂ ਦੀ ਰਿਕਵਰੀ ਦੀ ਦਰ 59.43 ਪ੍ਰਤੀਸ਼ਤ ਹੈ। ਵਿਦੇਸ਼ੀ ਨਾਗਰਿਕ ਵੀ ਕੁੱਲ ਪੁਸ਼ਟੀ ਕੀਤੇ ਕੇਸਾਂ ਵਿੱਚ ਸ਼ਾਮਲ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904