India Coronavirus Updates: ਦੇਸ਼ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਵਿੱਚ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 16 ਹਜ਼ਾਰ 862 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 379 ਲੋਕਾਂ ਦੀ ਮੌਤ ਹੋ ਗਈ। ਕੱਲ੍ਹ ਦੇਸ਼ ਵਿੱਚ 18 ਹਜ਼ਾਰ 987 ਮਾਮਲੇ ਦਰਜ ਕੀਤੇ ਗਏ ਸਨ। ਜਾਣੋ ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਕੀ ਹੈ-




ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 19 ਹਜ਼ਾਰ 391 ਲੋਕ ਕੋਰੋਨਾ ਮੁਕਤ ਹੋਏ ਹਨ। ਇਸ ਤੋਂ ਬਾਅਦ ਐਕਟਿਵ ਕੇਸ ਘੱਟ ਕੇ 2 ਲੱਖ 3 ਹਜ਼ਾਰ 678 ਰਹਿ ਗਏ ਹਨ। ਹੁਣ ਤੱਕ ਦੇਸ਼ ਵਿੱਚ ਤਿੰਨ ਕਰੋੜ 33 ਲੱਖ 82 ਹਜ਼ਾਰ 100 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਕਾਰਨ ਚਾਰ ਲੱਖ 51 ਹਜ਼ਾਰ 814 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 97 ਕਰੋੜ 14 ਲੱਖ 38 ਹਜ਼ਾਰ 553 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਟੀਕੇ ਦੀਆਂ 30 ਲੱਖ 26 ਹਜ਼ਾਰ 483 ਖੁਰਾਕਾਂ ਦਿੱਤੀਆਂ ਗਈਆਂ।


ਇਹ ਵੀ ਪੜ੍ਹੋ: ICICI ਦੀ ਇਸ ਮਿਊਚੁਅਲ ਫ਼ੰਡ ਯੋਜਨਾ ਦੇ ਵੱਡੇ ਫ਼ਾਇਦੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904