ਯੂਪੀ: ਅਦਾਲਤ 'ਚ ਪੇਸ਼ੀ ਤੋਂ ਬਚਣ ਲਈ ਕੋਰੋਨਾ ਦੀ ਝੂਠੀ ਰਿਪੋਰਟ ਬਣਵਾਉਣ ਵਾਲੇ ਬੀਜੇਪੀ ਵਿਧਾਇਕ ਰਾਕੇਸ਼ ਸਿੰਘ ਬਘੇਲ ਮੁਸ਼ਕਿਲਾਂ 'ਚ ਫਸ ਗਏ ਹਨ। ਅਦਾਲਤ ਨੇ ਮੇਹਦਾਵਲ ਤੋਂ ਵਿਧਾਇਕ ਰਾਕੇਸ਼ ਸਿੰਘ ਖਿਲਾਫ ਕੇਸ ਦਰਜ ਕਰਾਉਣ ਦੇ ਹੁਕਮ ਦਿੱਤੇ ਹਨ। ਵਿਧਾਇਕ ਨੇ ਮੁੱਖ ਮੈਡੀਕਲ ਅਫਸਰ ਨਾਲ ਮਿਲ ਕੇ ਝੂਠੀ ਰਿਪੋਰਟ ਬਣਵਾਈ ਤੇ ਇਸ ਨੂੰ ਕੋਰਟ 'ਚ ਪੇਸ਼ ਕੀਤਾ।


ਐਮਪੀ ਐਮਐਲਏ ਕੋਰਟ ਦੇ ਵਿਸ਼ੇਸ਼ ਜਸਟਿਸ ਦੀਪਕਾਂਸ਼ ਮਣੀ ਨੇ ਰਾਕੇਸ਼ ਸਿੰਘ ਤੇ ਸੀਐਮਓ ਡਾਕਟਰ ਹਰਗੋਬਿੰਦ ਸਿੰਘ ਤੇ ਆਫਤ ਪ੍ਰਬੰਧਨ ਐਕਟ ਦੇ ਤਹਿਤ ਕੇਸ ਦਰਜ ਕਰਨ ਲਈ ਕਿਹਾ ਹੈ।


ਦਰਅਸਲ ਕੋਰਟ ਨੇ ਵਿਧਾਇਕ ਨੂੰ 2010 'ਚ ਦਰਜ ਹੋਏ ਇਕ ਕੇਸ ਬਾਬਤ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ। ਪਰ ਉਨ੍ਹਾਂ ਦੇ ਵਕੀਲ ਨੇ 9 ਅਕਤੂਬਰ ਨੂੰ ਵਿਧਾਇਕ ਦੇ ਕੋਰੋਨਾ ਪੌਜ਼ੇਟਿਵ ਹੋਣ ਬਾਰੇ ਅਰਜ਼ੀ ਦਿੱਤੀ ਸੀ। ਰਿਪੋਰਟ 'ਚ ਵਿਧਾਇਕ ਨੂੰ ਹੋਮ ਆਈਸੋਲੇਸ਼ਨ 'ਚ ਰਹਿਣ ਲਈ ਵੀ ਕਿਹਾ ਗਿਆ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ