ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਕੋਵਿਡ ਦੌਰਾਨ ਰਾਹਤ ਪਹੁੰਚਾਉਣ 'ਚ ਆਪਣੇ ਯਤਨ ਜਾਰੀ ਰੱਖਦਿਆਂ ਮੋਰਚਾ ਸਾਂਭ ਲਿਆ ਹੈ। ਦੇਸ਼ ਤੋਂ ਲੈਕੇ ਵਿਦੇਸ਼ ਤਕ ਹਵਾਈ ਫੌਜ ਦੇ ਏਅਰਕ੍ਰਾਫਟ ਆਕਸੀਜਨ ਸਪਲਾਈ ਲਈ ਉਡਾਣਾਂ ਭਰ ਰਹੇ ਹਨ। ਸ਼ਨੀਵਾਰ ਤੜਕੇ ਦੋ ਵਜੇ ਭਾਰਤੀ ਹਵਾਈ ਫੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਉੱਚ ਸਮਰੱਥਾ ਦੇ ਕਾਰਜਜੈਨਿਕ ਆਕਸੀਜਨ ਟੈਂਕਰ ਲੈਣ ਲਈ ਹਿੰਡਨ ਏਅਰਬੇਸ ਗਾਜ਼ਿਆਬਾਦ ਤੋਂ ਸਿੰਗਾਪੁਰ ਦੇ ਚਾਂਗੀ ਅੰਤਰ ਰਾਸ਼ਟਰੀ ਏਅਰਪੋਰਟ ਲਈ ਰਵਾਨਾ ਹੋਇਆ।


ਇਹ ਜਹਾਜ਼ ਸਵੇਰ 7 ਵੱਜ ਕੇ 45 ਮਿੰਟ 'ਤੇ ਸਿੰਗਾਪੁਰ ਪਹੁੰਚਿਆ। ਚਾਰ ਖਾਲੀ ਕਾਇਓਜੇਨਿਕ ਆਕਸੀਜਨ ਕੰਟੇਨਰ ਲੋਡ ਕਰਨ ਤੋਂ ਬਾਅਦ ਇਹ ਜਹਾਜ਼ ਸਿੰਗਾਪੁਰ ਤੋਂ ਪੱਛਮੀ ਬੰਗਾਲ ਦੇ ਪਾਨਾਗੜ ਏਅਰਬੇਸ 'ਤੇ ਸ਼ਾਮ ਸਾਢੇ ਚਾਰ ਵਜੇ ਪਹੁੰਚ ਗਿਆ। ਉੱਥੋਂ ਇਨ੍ਹਾਂ ਟੈਂਕਰਾ ਨੂੰ ਆਕਸੀਜਨ ਨਾਲ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਇਕ ਹੋਰ ਸੀ-17 ਜਹਾਜ਼ ਨੇ ਦੋ ਖਾਲੀ ਕੰਟੇਨਰ ਜੋਧਪੁਰ ਤੋਂ ਜਾਮਨਗਰ ਪਹੁੰਚਾਏ ਸਨ। 


ਕੋਵਿਡ ਟੈਸਟਿੰਗ ਉਫਕਰਣ ਲੈਕੇ ਜੰਮੂ ਤੋਂ ਉਡਾਣ


ਭਾਰਤੀ ਹਵਾਈ ਫੌਜ ਦੇ ਇਕ ਚਿਨੂਕ ਹੈਲੀਕੌਪਟਰ ਤੇ ਇਕ ਐਨ-32 ਫੌਜੀ ਜਹਾਜ਼ ਨੇ ਕੋਵਿਡ ਟੈਸਟਿੰਗ ਉਪਕਰਨ ਜੰਮੂ ਤੋਂ ਲੇਹ ਤੇ ਜੰਮੂ ਤੋਂ ਕਾਰਗਿਲ ਤਕ ਪਹੁੰਚਿਆ। ਉਪਕਰਣਾਂ 'ਚ ਬਾਇਓ ਸੇਫਟੀ ਕੈਬਨਿਟ, ਸੈਂਟਰੀਫਿਊਜ਼ ਤੇ ਸਟੇਬਲਾਇਜਰਸ ਸ਼ਾਮਲ ਸਨ। ਇਨ੍ਹਾਂ ਮਸ਼ੀਨਾਂ ਨੂੰ ਵਿਗਿਆਨਕ ਤੇ ਉਦਯੋਗਿਕ ਖੋਜ ਸੰਸਥਾ (CSIR) ਵੱਲੋਂ ਬਣਾਇਆ ਗਿਆ ਹੈ ਤੇ ਹੁਣ ਇਹ ਜਾਂਚ ਸਮਰੱਥਾ ਵਧਾਉਣ ਲਈ ਇਨ੍ਹਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਦਿੱਤਾ ਗਿਆ ਹੈ।


ਜਲ ਸੈਨਾ ਵੀ ਸੇਵਾ ਤੋਂ ਪਿੱਛੇ ਨਹੀਂ


ਨੌਸੇਨਾ ਵੀ ਦੇਸ਼ ਦੇ ਦੂਰ ਦਰਾਜ ਦੇ ਇਲਾਕਿਆਂ 'ਚ ਆਕਸੀਜਨ ਸਪਲਾਈ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਸ਼ੁੱਕਰਵਾਰ ਨੌਸੈਨਾ ਦੀ ਦੱਖਣੀ ਕਮਾਨ ਨੇ ਕੋਚੀ ਤੋਂ ਪੂਰਾ ਇਕ ਜਹਾਜ਼, ਆਈਐਨਐਸ ਸ਼ਾਰਦਾ ਨੂੰ ਆਕਸੀਜਨ-ਐਕਸਪ੍ਰੈਸ ਦੇ ਤੌਰ 'ਤੇ ਲਕਸ਼ਦੀਪ ਤੇ ਮਿਨਿਕੋਯ ਆਈਲੈਂਡ ਭੇਜਿਆ।