Covid 19 Cases Update in India: ਪਿਛਲੇ 24 ਘੰਟਿਆਂ 'ਚ 1.27 ਲੱਖ ਨਵੇਂ ਮਾਮਲੇ ਦਰਜ, ਪੌਜ਼ੇਟੀਵਿਟੀ ਰੇਟ 8 ਫੀਸਦੀ 'ਤੇ ਆ ਗਈ ਹੈ। ਤੀਸਰੀ ਲਹਿਰ 'ਚ ਮਾਮਲਿਆਂ 'ਚ ਕਮੀ ਦੌਰਾਨ ਲਗਾਤਾਰ ਤੀਜੇ ਦਿਨ ਡੇਢ ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। 20 ਜਨਵਰੀ ਤੋਂ ਕੋਰੋਨਾ ਦੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੁੱਲ ਐਕਟਿਵ ਕੇਸ ਯਾਨੀ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 13.23 ਲੱਖ ਹੈ। ਬੀਤੇ ਦਿਨ ਕੁੱਲ 1.05 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 4.20 ਕਰੋੜ ਲੋਕ ਸੰਕਰਮਣ ਤੋਂ ਪ੍ਰਭਾਵਿਤ ਹੋਏ ਹਨ।


ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਕੱਲ੍ਹ ਦੇ ਮੁਕਾਬਲੇ ਅੱਜ ਘਟੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਇੱਕ ਲੱਖ 27 ਹਜ਼ਾਰ 952 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1059 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ ਨਾਲੋਂ ਅੱਜ ਕੋਰੋਨਾ ਦੇ ਘੱਟ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਇੱਕ ਲੱਖ 49 ਹਜ਼ਾਰ 394 ਕੇਸ ਆਏ ਸੀ। ਦੇਸ਼ ਵਿੱਚ ਪੌਜ਼ੇਟੀਵਿਟੀ ਦਰ ਹੁਣ 7.98 ਪ੍ਰਤੀਸ਼ਤ ਹੈ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।







ਐਕਟਿਵ ਕੇਸ ਘਟ ਕੇ 13 ਲੱਖ 31 ਹਜ਼ਾਰ 648 ਹੋ ਗਏ ਹਨ


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 13 ਲੱਖ 31 ਹਜ਼ਾਰ 648 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 1 ਹਜ਼ਾਰ 114 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 2 ਲੱਖ 30 ਹਜ਼ਾਰ 814 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ 4 ਕਰੋੜ 24 ਲੱਖ 79 ਹਜ਼ਾਰ 2 ਲੋਕ ਸੰਕਰਮਣ ਮੁਕਤ ਹੋ ਗਏ ਹਨ।


ਹੁਣ ਤੱਕ ਲਗਪਗ 169 ਕਰੋੜ ਖੁਰਾਕਾਂ ਦਿੱਤੀਆਂ ਗਈਆਂ


ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ ਲਗਭਗ 169 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 47 ਲੱਖ 53 ਹਜ਼ਾਰ 81 ਡੋਜ਼ਾਂ ਦਿੱਤੀਆਂ ਗਈਆਂ ਸੀ, ਜਿਸ ਤੋਂ ਬਾਅਦ ਹੁਣ ਤੱਕ 169 ਕਰੋੜ 98 ਲੱਖ 17 ਹਜ਼ਾਰ 199 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।



ਇਹ ਵੀ ਪੜ੍ਹੋ: Ind vs Eng U-19 WC Final: ਭਾਰਤ-ਇੰਗਲੈਂਡ ਅੰਡਰ-19 ਵਿਸ਼ਵ ਕੱਪ ਫਾਈਨਲ 5 ਫਰਵਰੀ ਨੂੰ ਸ਼ਾਮ 6.30 ਵਜੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904