Coronavirus: ਕੋਰੋਨਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਦੇ ਮਾਮਲੇ ਵਿੱਚ ਕੋਵੀਸ਼ੀਲਡ, ਕੋਵੈਕਸੀਨ, ਅਤੇ ਦੋਵਾਂ ਦੇ ਸੁਮੇਲ ਨੂੰ ਲੈਣ ਵਾਲੇ ਲੋਕਾਂ ਵਿੱਚ ਛੇ ਮਹੀਨਿਆਂ ਬਾਅਦ ਐਂਟੀਬਾਡੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (NIV), ਪੁਣੇ ਦੇ ਅਧਿਐਨ ਨੇ ਇਹ ਸੰਕੇਤ ਦਿੱਤਾ ਹੈ।
ਐਨਆਈਵੀ ਦੇ ਵਿਗਿਆਨੀ ਡਾ: ਪ੍ਰਗਿਆ ਯਾਦਵ ਨੇ ਦੱਸਿਆ ਕਿ ਡੈਲਟਾ ਅਤੇ ਹੋਰ ਚਿੰਤਾਜਨਕ ਰੂਪਾਂ ਦੇ ਮਾਮਲੇ ਵਿੱਚ ਪਹਿਲੀ ਖੁਰਾਕ ਵਿੱਚ ਕੋਵਿਸ਼ੀਲਡ ਅਤੇ ਦੂਜੀ ਖੁਰਾਕ ਵਿੱਚ ਕੋਵੈਕਸੀਨ ਦੇਣ ਨਾਲ ਚੰਗੇ ਨਤੀਜੇ ਮਿਲੇ ਹਨ। ਅਧਿਐਨ ਦੇ ਨਤੀਜੇ ਜਰਨਲ ਆਫ ਟਰੈਵਲ ਮੈਡੀਸਨ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਟੀਕਾਕਰਨ ਦੀ ਰਣਨੀਤੀ ਬਦਲਣ ਦੀ ਲੋੜ
ਅਧਿਐਨ ਦੇ ਤਹਿਤ, ਟੀਕੇ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਤਿੰਨ ਸ਼੍ਰੇਣੀਆਂ ਵਿੱਚ ਕੀਤਾ ਗਿਆ ਸੀ ਅਤੇ ਟਰਾਈਲ ਅਧੀਨ ਸਾਰੇ ਲੋਕਾਂ ਦੀ ਨੇੜਿਓਂ ਨਿਗਰਾਨੀ ਕੀਤੀ ਗਈ। ਅਧਿਐਨ ਨੇ ਦਿਖਾਇਆ ਕਿ ਓਮੀਕ੍ਰੋਨ ਦੇ ਮਾਮਲੇ ਵਿੱਚ ਛੇ ਮਹੀਨਿਆਂ ਬਾਅਦ ਟੀਕਾਕਰਨ ਤੋਂ ਬਾਅਦ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਲੱਗੀ। ਇਸ ਨਾਲ ਟੀਕਾਕਰਨ ਰਣਨੀਤੀ ਵਿੱਚ ਤਬਦੀਲੀ ਦੀ ਲੋੜ ਹੋ ਸਕਦੀ ਹੈ।
ਕੋਰੋਨਾ ਦੇ 1335 ਮਾਮਲੇ ਦਰਜ ਹੋਏ
ਦੂਜੇ ਪਾਸੇ ਅੱਜ ਮਾਰੂ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨਾਲ ਮੌਤਾਂ ਦੀ ਗਿਣਤੀ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1260 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ ਕੋਰੋਨਾ ਦੇ 1335 ਮਾਮਲੇ ਦਰਜ ਕੀਤੇ ਗਏ ਸੀ ਅਤੇ 52 ਲੋਕਾਂ ਦੀ ਮੌਤ ਹੋ ਗਈ ਸੀ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਇਹ ਵੀ ਪੜ੍ਹੋ: IPL 2022: ਪੁਆਇੰਟ ਟੇਬਲ 'ਚ ਟੌਪ 'ਤੇ ਕੋਲਕਾਤਾ, ਆਰੇਂਜ ਅਤੇ ਪਰਪਲ ਕੈਪ 'ਤੇ ਵੀ KKR ਦੇ ਖਿਡਾਰੀਆਂ ਦਾ ਕਬਜ਼ਾ