ਨਵੀਂ ਦਿੱਲੀ: ਭਾਰਤ 'ਚ ਦੋ ਵੱਖ-ਵੱਖ ਵੈਕਸੀਨ ਦੇ ਮਿਕਸ ਟ੍ਰਾਇਲ ਦੀ DCGI ਨੇ ਇਜਾਜ਼ਤ ਦੇ ਦਿੱਤੀ ਹੈ। ਇਹ ਟ੍ਰਾਇਲ ਸੀਐਮਸੀ, ਵੇਲੋਰ 'ਚ ਕੀਤਾ ਜਾਵੇਗਾ ਜਿਸ 'ਚ ਭਾਰਤ ਦੇ ਕੋਰੋਨਾ ਟੀਕਾਕਰਨ 'ਚ ਇਸਤੇਮਾਲ ਹੋਣ ਵਾਲੀ ਦੋ ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦਿੱਤੀ ਜਾਵੇਗੀ। ਇਸ 'ਚ ਪਤਾ ਲਾਇਆ ਜਾਵੇਗਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਵੱਖ-ਵੱਖ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕਦੀ ਹੈ।


ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ ਯਾਨੀ CDSCO ਦੀ ਸਬਜੈਕਟ ਐਕਸਪਰਟ ਕਮੇਟੀ ਨੇ ਭਾਰਤ 'ਚ ਕੋਰੋਨਾ ਟੀਕਾਕਰਨ 'ਚ ਇਸਤੇਮਾਲ ਹੋਣ ਵਾਲੀਆਂ ਦੋਵੇਂ ਵੈਕਸੀਨ ਦੇ ਮਿਕਸ ਕਲੀਨੀਕਲ ਟ੍ਰਾਇਲ ਕਰਨ ਦੀ ਇਜਾਜ਼ਤ ਸੀਐਮਸੀ, ਵੈਲੋਰ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ ਹੁਣ ਇਸ ਟ੍ਰਾਇਲ 'ਚ 300 ਵਾਲੰਟੀਅਰਸ ਨੂੰ ਸ਼ਾਮਲ ਕੀਤਾ ਜਾਵੇਗਾ ਜਿੰਨ੍ਹਾਂ ਨੇ ਇਹ ਦੋਵੇਂ ਵੱਖ-ਵੱਖ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ।


ਹਾਲ ਹੀ 'ਚ ਇਸ ਨੂੰ ਲੈਕੇ ਆਈਸੀਐਮਆਰ ਦੀ ਇਕ ਸਟੱਡੀ ਵੀ ਆਈ ਸੀ। ICMR ਦੀ ਸਟੱਡੀ 'ਚ ਪਾਇਆ ਗਿਆ ਕਿ ਭਾਰਤ 'ਚ ਕੋਰੋਨਾ ਖਿਲਾਫ ਦਿੱਤੀ ਜਾ ਰਹੀ ਦੋ ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਮਿਕਸ ਡੋਜ਼ ਦੇਣ ਦੇਣ ਨਾਲ ਨਾ ਸਿਰਫ਼ ਕੋਰੋਨਾ ਖਿਲਾਫ ਬਿਹਤਰ ਇਮਿਊਨਿਟੀ ਬਣਦੀ ਹੈ ਸਗੋਂ ਇਹ ਕੋਰੋਨਾ ਦੇ ਵੇਰੀਏਂਟਸ 'ਤੇ ਵੀ ਅਸਰਦਾਰ ਹੈ।


ਆਈਸੀਐਮਆਰ ਦੀ ਸਟੱਡੀ ਪਿਪ੍ਰਿੰਟ ਹੈ। ਸਟੱਡੀ 'ਚ 98 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ 'ਚੋਂ 40 ਲੋਕਾਂ ਨੂੰ ਕੋਵਿਸ਼ਲੀਡ ਤੇ 40 ਲੋਕਾਂ ਨੂੰ ਕੋਵੈਕਸੀਨ ਦੀ ਹੀ ਦੋਵੇਂ ਡੋਜ਼ ਦਿੱਤੀ ਗਈ ਸੀ। 18 ਲੋਕ ਅਜਿਹੇ ਸਨ ਜਿੰਨ੍ਹਾਂ ਨੇ ਪਹਿਲੀ ਡੋਜ਼ ਕੋਵਿਸ਼ੀਲਡ ਤੇ ਦੂਜੀ ਡੋਜ਼ ਕੋਵੈਕਸੀਨ ਦੀ ਲਾਈ ਗਈ।


ਇਹ ਵੀ ਪੜ੍ਹੋਪੰਜਾਬ 'ਚ ਰਜਿਸਟਰੀ ਲਈ NOC ਜ਼ਰੂਰੀ, ਹਾਈ ਕੋਰਟ ਦੇ ਦਖਲ ਮਗਰੋਂ ਕੈਪਟਨ ਸਰਕਾਰ ਵੱਲੋਂ ਫੈਸਲਾ ਲਾਗੂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904