ਨਵੀਂ ਦਿੱਲੀ: ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (DCGI) ਨੇ ਐਂਟੀ-ਕੋਵਿਡ-19 ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਨਿਯਮਤ ਮਾਰਕੀਟ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਅਧਿਕਾਰਤ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਵੈਕਸੀਨ ਮੈਡੀਕਲ ਸਟੋਰਾਂ 'ਤੇ ਉਪਲਬਧ ਨਹੀਂ ਹੋਵੇਗੀ। ਹਸਪਤਾਲ ਅਤੇ ਕਲੀਨਿਕ ਵੈਕਸੀਨ ਖਰੀਦ ਸਕਦੇ ਹਨ ਅਤੇ ਉਹਨਾਂ ਨੂੰ ਹਰ ਛੇ ਮਹੀਨਿਆਂ ਵਿੱਚ DCGI ਨੂੰ ਟੀਕਾਕਰਨ ਡਾਟਾ ਪ੍ਰਦਾਨ ਕਰਨਾ ਹੋਵੇਗਾ।
ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ, ਸੂਤਰਾਂ ਨੇ ਦੱਸਿਆ ਸੀ ਕਿ ਦੋਵਾਂ ਟੀਕਿਆਂ ਦੀ ਕੀਮਤ ਪ੍ਰਤੀ ਖੁਰਾਕ 275 ਰੁਪਏ ਅਤੇ ਵਾਧੂ ਸੇਵਾ ਚਾਰਜ 150 ਰੁਪਏ ਤੱਕ ਸੀਮਤ ਰੱਖੇ ਜਾਣ ਦੀ ਸੰਭਾਵਨਾ ਹੈ। National Pharmaceutical pricing Authority (ਐਨਪੀਪੀਏ) ਨੂੰ ਟੀਕਿਆਂ ਨੂੰ ਕਿਫਾਇਤੀ ਬਣਾਉਣ ਲਈ ਕੀਮਤਾਂ ਨੂੰ ਸੀਮਤ ਕਰਨ ਲਈ ਕੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਹੁਣ ਤੱਕ, ਵੈਕਸੀਨ ਦੀ ਕੀਮਤ ਪ੍ਰਤੀ ਡੋਜ਼ 1,200 ਰੁਪਏ ਹੈ, ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵੀਸ਼ੀਲਡ ਦੀ ਇੱਕ ਖੁਰਾਕ ਦੀ ਕੀਮਤ 780 ਰੁਪਏ ਹੈ। ਕੀਮਤਾਂ ਵਿੱਚ 150 ਰੁਪਏ ਦਾ ਸਰਵਿਸ ਚਾਰਜ ਵੀ ਸ਼ਾਮਲ ਹੈ। ਵਰਤਮਾਨ ਵਿੱਚ, ਦੋਵੇਂ ਟੀਕੇ ਸਿਰਫ ਦੇਸ਼ ਵਿੱਚ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਹਨ।
ਹਾਲ ਹੀ ਵਿੱਚ, ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਕੋਵਿਡ-19 ਬਾਰੇ ਵਿਸ਼ਾ ਮਾਹਿਰ ਕਮੇਟੀ ਨੇ 19 ਜਨਵਰੀ ਨੂੰ ਬਾਲਗ ਆਬਾਦੀ ਵਿੱਚ ਵਰਤੋਂ ਲਈ ਕੋਵਿਡ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਨੂੰ ਕੁਝ ਸ਼ਰਤਾਂ ਦੇ ਅਧੀਨ ਬਾਜ਼ਾਰ 'ਚ ਲਿਆਉਣ ਨੂੰ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ: ਦਿੱਲੀ ਵਾਸੀਆਂ ਨੂੰ ਰਾਹਤ : 50% ਸਮਰੱਥਾ ਨਾਲ ਖੁੱਲ੍ਹਣਗੇ ਰੈਸਟੋਰੈਂਟ-ਸਿਨੇਮਾ ਹਾਲ, ਵੀਕੈਂਡ ਕਰਫਿਊ ਖ਼ਤਮ , ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ 25 ਅਕਤੂਬਰ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੂੰ ਕੋਵਿਸ਼ੀਲਡ ਵੈਕਸੀਨ ਨੂੰ ਲਾਂਚ ਕਰਨ ਦੀ ਮਨਜ਼ੂਰੀ ਲਈ ਅਰਜ਼ੀ ਸੌਂਪੀ ਸੀ। ਕੁਝ ਹਫ਼ਤੇ ਪਹਿਲਾਂ, ਭਾਰਤ ਬਾਇਓਟੈਕ ਦੇ ਪੂਰੇ ਸਮੇਂ ਦੇ ਨਿਰਦੇਸ਼ਕ ਵੀ ਕ੍ਰਿਸ਼ਨਾ ਮੋਹਨ ਨੇ ਵੈਕਸੀਨ ਲਈ ਨਿਯਮਤ ਪ੍ਰਵਾਨਗੀ ਦੀ ਮੰਗ ਕਰਦੇ ਹੋਏ, ਕਲੀਨਿਕਲ ਡੇਟਾ ਦੇ ਨਾਲ ਰਸਾਇਣ ਵਿਗਿਆਨ, ਨਿਰਮਾਣ ਅਤੇ ਨਿਯੰਤਰਣ ਦੇ ਪੂਰੇ ਵੇਰਵੇ ਪੇਸ਼ ਕੀਤੇ ਸਨ। ਕੋਵੈਕਸੀਨ ਤੇ ਕੋਵੀਸ਼ੀਲਡ ਨੂੰ ਪਿਛਲੇ ਸਾਲ 3 ਜਨਵਰੀ ਨੂੰ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ (EUA) ਦਿੱਤੀ ਗਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904