ਸਿਧਾਰਥਨਗਰ: ਯੂਪੀ ਦੇ ਸਿਧਾਰਥਨਗਰ ਜ਼ਿਲ੍ਹੇ ਵਿਚ ਚੱਲ ਰਹੇ ਕੋਵਿਡ ਟੀਕਾਕਰਨ ਦੌਰਾਨ ਸਿਹਤ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਕੁਝ ਲੋਕਾਂ ਨੂੰ ਪਹਿਲੀ ਖੁਰਾਕ ਕੋਵੀਸ਼ੀਲਡ ਦੀ ਅਤੇ ਦੂਜੀ ਖੁਰਾਕ ਕੋਵੈਕਸੀਨ ਦੀ ਦਿੱਤੀ ਗਈ। ਟੀਕੇ ਦੇ ਕਾਕਟੇਲ ਲੈਣ ਵਾਲੇ ਲੋਕਾਂ ਵਿਚ ਦਹਿਸ਼ਤ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਸਿਹਤ ਖਰਾਬ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।


ਸਾਰਾ ਮਾਮਲਾ ਜ਼ਿਲ੍ਹੇ ਦੇ ਬਢਨੀ ਪ੍ਰਾਇਮਰੀ ਹੈਲਥ ਜ਼ੋਨ ਨਾਲ ਸਬੰਧਿਤ ਹੈ। ਜਿੱਥੇ ਔਦਹੀ ਕਲਾਂ ਪਿੰਡ ਅਤੇ ਇੱਕ ਹੋਰ ਪਿੰਡ ਵਿੱਚ ਲਗਭਗ 20 ਦੇ ਕਰੀਬ ਵਿਅਕਤੀਆਂ ਦੀ ਪਹਿਲੀ ਖੁਰਾਕ ਕੋਵਿਸ਼ੀਲਡ ਦੀ ਲਗਾਈ ਗਈ, ਪਰ 14 ਮਈ ਨੂੰ ਦੂਜੀ ਖੁਰਾਕ ਦੇਣ ਸਮੇਂ ਸਿਹਤ ਕਰਮਚਾਰੀਆਂ ਦੀ ਵੱਡੀ ਅਣਗਹਿਲੀ ਸਾਹਮਣੇ ਆਈ। ਸਿਹਤ ਕਰਮਚਾਰੀਆਂ ਨੇ ਦੂਜੀ ਖੁਰਾਕ ਕੋਵੈਕਸੀਨ ਦੀ ਦੇ ਦਿੱਤੀ।


ਇਹ ਜਾਣਕਾਰੀ ਮਿਲਦੇ ਹੀ ਵਿਭਾਗ ਵਿੱਚ ਹਲਚਲ ਮਚ ਗਈ। ਹਰ ਕੋਈ ਇੱਕ ਦੂਜੇ 'ਤੇ ਇਸ ਗਲਤੀ ਦਾ ਦੋਸ਼ ਲਗਾਉਣ ਲੱਗ ਪਿਆ। ਉਧਰ ਜਦੋਂ ਲੋਕਾਂ ਨੂੰ ਟੀਕੇ ਬਾਰੇ ਜਾਣਕਾਰੀ ਮਿਲੀ, ਤਾਂ ਉਹ ਵੀ ਡਰੇ ਹੋਏ ਸੀ। ਹਾਲਾਂਕਿ ਟੀਕੇ ਦਾ ਕਾਕਟੇਲ ਲਗਾਉਣ ਦੇ ਬਾਅਦ ਵੀ ਕਿਸੇ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਆਈ, ਸਾਰੇ ਲੋਕ ਡਰੇ ਹੋਏ ਹਨ।


ਅਧਿਕਾਰੀ ਨੇ ਕੀ ਕਿਹਾ?


ਸੀਐਮਓ ਸੰਦੀਪ ਚੌਧਰੀ ਨੇ ਮੰਨਿਆ ਕਿ ਸਿਹਤ ਕਰਮਚਾਰੀਆਂ ਨੇ ਲਗਪਗ 20 ਲੋਕਾਂ ਨੂੰ ਕਾਕਟੇਲ ਦਾ ਟੀਕਾ ਲਾਪਰਵਾਹੀ ਨਾਲ ਲਗਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੀ ਟੀਮ ਇਨ੍ਹਾਂ ਸਾਰੇ ਲੋਕਾਂ ‘ਤੇ ਨਜ਼ਰ ਰੱਖ ਰਹੀ ਹੈ। ਅਜੇ ਤੱਕ ਕਿਸੇ ਵੀ ਵਿਅਕਤੀ ਵਿੱਚ ਕੋਈ ਸਮੱਸਿਆਵਾਂ ਵੇਖਣ ਨੂੰ ਨਹੀਂ ਮਿਲੀ। ਅਸੀਂ ਇਸ ਗੰਭੀਰ ਲਾਪਰਵਾਹੀ ਲਈ ਜਾਂਚ ਟੀਮ ਬਣਾਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Dharmendra ਨੇ ਮੁੜ ਸ਼ੇਅਰ ਕੀਤੀ ਆਪਣੇ ਫਾਰਮ ਹਾਊਸ ਤੋਂ ਵੀਡੀਓ, ਵਹੀਦਾ ਨੂੰ ਦਿੱਤਾ ਇਲਜ਼ਾਮਾਂ ਦਾ ਜਵਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904