ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਗਾਂ ਨੂੰ ਲੈ ਕੇ ਅਜਿਬੋ-ਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਗਾਂ ਇੱਕਲੌਤਾ ਅਜਿਹਾ ਜੀਵ ਹੈ ਜੋ ਆਕਸੀਜਨ ਲੈਂਦੀ ਹੈ ਅਤੇ ਆਕਸੀਜਨ ਹੀ ਛੱਡਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗਾਂ ਨੂੰ ਹਰ ਰੋਜ਼ ਥੋੜ੍ਹੀ ਦੇਰ ਸਹਿਲਾਉਣ ਨਾਲ ਸਾਹ ਦੀ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ।

ਇਸ ਤੋਂ ਇਲਾਵਾ ਵਾਇਰਲ ਹੋ ਰਹੀ ਵੀਡੀਓ ‘ਚ ਮੁੱਖ ਮੰਤਰੀ ਰਾਵਤ ਗਾਂ ਦੀ ਹੋਰ ਵੀ ਕਈ ਖਾਸੀਅਤਾਂ ਦੱਸ ਰਹੇ ਹਨ। ਇੱਕ ਸਭਾ ਨੂੰ ਸੰਬੋਧਨ ਕਰਦੇ ਉਨ੍ਹਾਂ ਇਹ ਸਭ ਗੱਲਾਂ ਕੀਤੀਆਂ ਅਤੇ ਉਨ੍ਹਾਂ ਕਿਹਾ ਕਿ ਇਸੇ ਕਰਕੇ ਲੋਕ ਗਾਂ ਨੂੰ ਮਾਤਾ ਦਾ ਦਰਜਾ ਦਿੰਦੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ, “ਗਾਂ ਦਾ ਗੋਬਰ ਅਤੇ ਪੇਸ਼ਾਬ ਵੀ ਸਾਡੇ ਲਈ ਕਾਫੀ ਫਾਇਦੇਮੰਦ ਹੈ। ਕਿਡਨੀ ਅਤੇ ਦਿਲ ਦੇ ਲਈ ਇਹ ਸਭ ਤੋਂ ਜ਼ਿਆਦਾ ਉਪਯੋਗੀ ਹੈ। ਕੋਈ ਟੀਬੀ ਦਾ ਮਰੀਜ ਮਾਂ ਦੇ ਨੇੜੇ ਰਹਿਣ ਨਾਲ ਠੀਕ ਹੋ ਜਾਂਦਾ ਹੈ। ਹੁਣ ਵਿਗੀਆਨੀ ਇਸ ਸੱਚਾਈ ਬਾਰੇ ਦੱਸ ਰਹੇ ਹਨ।”

ਅਜਿਹਾ ਨਹੀ ਕਿ ਗਾਂ ਨੂੰ ਲੈ ਕੇ ਕਿਸੇ ਨੇ ਪਹਿਲੀ ਵਾਰ ਅਜਿਹਾ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ੜੀ ਕਈ ਨੇਤਾ ਗਾਂ ਨੂੰ ਲੈ ਕੇ ਵੱਖ-ਵੱਖ ਵਿਚਾਰ ਪੇਸ਼ ਕਰ ਚੁੱਕੇ ਹਨ।