ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਆਪਣਾ ਟੀਕਾ ਬੁੱਕ ਕਰਨ ਲਈ ਲਾਭਪਾਤਰੀ ਨੂੰ CoWIN ਪੋਰਟਲ 'ਤੇ ਰਜਿਸਟਰ ਕਰਨਾ ਪੈਂਦਾ ਹੈ। ਹੁਣ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਕੁਝ ਬਦਲਾਅ ਕੀਤੇ ਗਏ ਹਨ, ਜਿਸ ਨਾਲ ਇਹ ਪ੍ਰਕਿਰਿਆ ਤੇਜ਼ ਤੇ ਸੁਰੱਖਿਅਤ ਹੋ ਗਈ ਹੈ।
CoWIN ਪੋਰਟਲ ਅਤੇ ਐਪ ਰਾਹੀਂ ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਹੁਣ ਕੈਪਚਾ (Captcha) ਭਰਨ ਦੀ ਲੋੜ ਨਹੀਂ ਹੋਵੇਗੀ ਬਲਕਿ ਹੁਣ ਚਾਰ ਅੰਕਾਂ ਦੇ ਓਟੀਪੀ (OTP) ਨਾਲ ਇਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਲਾਭਪਾਤਰੀ ਇਸ ਕੋਡ ਨੂੰ ਵਰਤ ਕੇ ਆਪਣੇ ਨਿਰਧਾਰਤ ਟੀਕਾ ਕੇਂਦਰ 'ਤੇ ਦਿਖਾ ਕੇ ਟੀਕਾ ਲਗਵਾ ਸਕਦਾ ਹੈ।
ਹਾਲ ਹੀ ਵਿੱਚ ਕੁਝ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਪ੍ਰੋਗਰਾਮਰ CoWIN ਦੀ ਵਰਤੋਂ ਕਰਕੇ ਦੂਜੇ ਯੂਜ਼ਰਜ਼ ਤੋਂ ਪਹਿਲਾਂ ਸਲਾਟ ਬੁੱਕ ਕਰਨ ਅਤੇ ਕੈਪਚਾ ਨੂੰ ਬਾਇਪਾਸ ਕਰਨ ਦਾ ਤਰੀਕਾ ਲੱਭ ਚੁੱਕੇ ਹਨ। ਇਸ ਤੋਂ ਬਾਅਦ ਚਾਰ ਅੰਕਾਂ ਦਾ ਕੋਡ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਇਸ ਪੋਰਟਲ ਨਾਲ ਜੋੜਿਆ ਗਿਆ। ਇਸ ਰਾਹੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਹੇਰਫੇਰ ਕਰਨ 'ਤੇ ਲਗਾਮ ਕੱਸਣ ਵਿੱਚ ਮਦਦ ਮਿਲੇਗੀ।
CoWIN ਪੋਰਟਲ 'ਤੇ ਇੰਝ ਕਰੋ ਵੈਕਸੀਨੇਸ਼ਨ ਸਲਾਟ ਦੀ ਬੁਕਿੰਗ
- CoWIN ਪੋਰਟਲ 'ਤੇ ਵੈਕਸੀਨੇਸ਼ਨ ਸਲਾਟ ਬੁੱਕ ਕਰਨ ਲਈ ਸਭ ਤੋਂ ਪਹਿਲਾਂ CoWIN ਵੈੱਬਸਾਈਟ 'ਤੇ ਜਾਓ।
- ਇੱਥੇ Register/Sign in 'ਤੇ ਕਲਿੱਕ ਕਰੋ।
- ਫਿਰ ਆਪਣਾ ਮੋਬਾਈਲ ਨੰਬਰ ਦਰਜ ਕਰ Get OTP 'ਤੇ ਕਲਿੱਕ ਕਰੋ।
- ਪ੍ਰਾਪਤ ਹੋਏ OTP ਨੂੰ ਦਰਜ ਕਰਨ ਮਗਰੋਂ ਵੈਰੀਫਾਈ 'ਤੇ ਕਲਿੱਕ ਕਰੋ।
- ਅੱਗੇ Register for Vaccination ਦਾ ਪੇਜ ਖੁੱਲ੍ਹ ਜਾਵੇਗਾ।
- ਇੱਥੇ ਤੁਹਾਨੂੰ ਆਪਣੀ ਸਾਰੀ ਜਾਣਕਾਰੀ, ਜਿਸ ਵਿੱਚ ਨਾਂਅ, ਜਨਮ ਮਿਤੀ ਤੋਂ ਲੈ ਕੇ ਪ੍ਰਮਾਣ ਪੱਤਰ ਆਦਿ ਸਾਰੀ ਜਾਣਕਾਰੀ ਦੇਣੀ ਹੋਵੇਗੀ।
- ਸਾਰੀ ਜ਼ਰੂਰੀ ਸੂਚਨਾ ਭਰਨ ਮਗਰੋਂ Register 'ਤੇ ਕਲਿੱਕ ਕਰੋ।
- ਇਸ ਉਪਰੰਤ Appointment schedule ਦੀ ਆਪਸ਼ਨ ਮਿਲੇਗੀ।
- ਆਪਣਾ ਨੇੜਲਾ ਵੈਕਸੀਨੇਸ਼ਨ ਕੇਂਦਰ ਲੱਭਣ ਲਈ ਆਪਣੇ ਪਿੰਨ ਕੋਡ ਦੀ ਸਹਾਇਤਾ ਲਈ ਜਾ ਸਕਦੀ ਹੈ।
- ਫਿਰ ਆਪਣੇ ਹਿਸਾਬ ਨਾਲ ਦਿਨ ਤੇ ਸਮਾਂ ਤੈਅ ਕਰਕੇ Confirm ਤੇ ਕਲਿੱਕ ਕਰੋ।
- ਇੱਕ ਵਾਰ ਲਾਗ ਇਨ ਕਰਨ ਮਗਰੋਂ ਆਪਣੇ ਨਾਲ ਚਾਰ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਆਪਣੀ ਅਪਾਇੰਟਮੈਂਟ ਦਾ ਸਮਾਂ ਬਦਲਣਾ ਹੈ ਤਾਂ ਉਹ ਵੀ ਕੀਤਾ ਜਾ ਸਕਦਾ ਹੈ।