Himachal Elections 2022 : ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Himachal assembly election 2022) ਵਿੱਚ ਹੁਣ 09 ਦਿਨ ਬਾਕੀ ਹਨ। ਅਜਿਹੇ 'ਚ ਚੋਣ ਪ੍ਰਚਾਰ 'ਚ ਕਾਫੀ ਤੇਜ਼ੀ ਆ ਗਈ ਹੈ।ਸੀਪੀਆਈ (M) ਨੇ ਹਿਮਾਚਲ ਵਿਧਾਨ ਸਭਾ ਚੋਣਾਂ ਵਿੱਚ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਤੋਂ ਬਾਅਦ ਕੱਲ ਯਾਨੀ 4 ਨਵੰਬਰ ਨੂੰ ਭਾਜਪਾ ਅਤੇ 5 ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਹੋਵੇਗਾ। 

 

ਸੀ.ਪੀ.ਆਈ.ਐਮ. ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਹਿਮਾਚਲ ਨੂੰ ਮੁੜ ਵਿਸ਼ੇਸ਼ ਦਰਜਾ ਦੇ ਕੇ ਵਿਸ਼ੇਸ਼ ਆਰਥਿਕ ਪੈਕੇਜ ਦੀ ਬਹਾਲੀ, ਚੰਡੀਗੜ੍ਹ ਤੋਂ ਸੂਬੇ ਦਾ 7.19 ਫੀਸਦੀ ਹਿੱਸਾ ਲੈਣਾ, ਸੂਬੇ ਦੇ ਜੰਗਲਾਂ ਦੀ ਰਾਖੀ ਲਈ ਕੇਂਦਰ ਤੋਂ 1000 ਕਰੋੜ ਰੁਪਏ ਦਾ ਮੁਆਵਜ਼ਾ ਲੈਣਾ , ਬਿਜਲੀ ਉਤਪਾਦਨ ਵਿੱਚ 10 ਫੀਸਦੀ ਪ੍ਰਤੀ ਯੂਨਿਟ ਦੀ ਦਰ ਨਾਲ ਰਾਇਲਟੀ ਦਿਵਾਉਣਾ , ਸੂਬੇ ਦੇ ਦਰਿਆਵਾਂ ਦੇ ਪਾਣੀ ਨੂੰ ਸਰੋਤ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਗ੍ਰਾਂਟਾਂ ਲੈਣਾ , ਸੀਮਿੰਟ ਅਤੇ ਹੋਰ ਉਦਯੋਗਾਂ 'ਤੇ ਨਿਰਯਾਤ ਡਿਊਟੀ ਲਗਾਉਣਾ, ਸੈਰ-ਸਪਾਟਾ ਸਥਾਨਾਂ ਨੂੰ ਵਿਕਸਤ ਕਰਨ, ਹਰ ਰੋਜ਼ਗਾਰ ਦੇ ਨਾਲ ਸਮਾਜਿਕ ਸੁਰੱਖਿਆ ਨੂੰ ਸ਼ਾਮਲ ਕਰਨ ਵਰਗੇ ਐਲਾਨ ਕੀਤੇ ਗਏ ਹਨ। .

 



 

ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਨੇ ਦੱਸਿਆ ਕਿ ਹਿਮਾਚਲ ਵਿੱਚ OPS ਦੀ ਬਹਾਲੀ,ਗੈਰ-ਸਰਕਾਰੀ ਕਰਮਚਾਰੀਆਂ ਨੂੰ EPF ,ESI , ਮੈਡੀਕਲ ਤੇ ਪੈਨਸ਼ਨ ਸਹੂਲਤਾਂ ਦਿਵਾਉਣਾ , ਮਜ਼ਦੂਰਾਂ ਦੀ ਘੱਟੋ-ਘੱਟ ਤਨਖ਼ਾਹ 26000 ਕਰਵਾਉਣਾ , ਸਰਕਾਰੀ ਵਿਭਾਗਾਂ ਵਿੱਚ ਰੈਗੂਲਰ ਭਰਤੀਆਂ , ਤਿੰਨ ਹਜ਼ਾਰ ਰੁਪਏ ਪ੍ਰਤੀ ਬੇਰੁਜ਼ਗਾਰੀ ਭੱਤਾ ਦੇਣ , ਆਂਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮਿੱਲ ਲਈ ਪੱਕੀ ਨੀਤੀ ਬਣਾਉਣ ਦੇ ਨਾਲ-ਨਾਲ ਖੇਤੀਬਾੜੀ ਬਾਗਬਾਨੀ, ਸਿੱਖਿਆ, ਸਿਹਤ, ਔਰਤਾਂ ਆਦਿ ਲਈ ਕੰਮ ਕਰਨ ਦਾ ਐਲਾਨ ਕੀਤਾ ਗਿਆ ਹੈ। ਹਿਮਾਚਲ ਵਿੱਚ ਸੀਪੀਆਈਐਮ 11 ਸੀਟਾਂ ਉੱਤੇ ਚੋਣ ਲੜ ਰਹੀ ਹੈ ਜਦੋਂਕਿ ਸੀਪੀਆਈ ਇੱਕ ਸੀਟ ਉੱਤੇ ਚੋਣ ਲੜ ਰਹੀ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।