ਦੇਸ਼ 'ਚ ਪੀਸਫੁੱਲ ਦਾ 'ਪੀ' ਵੀ ਨਹੀਂ ਰਿਹਾ, ਮੁਹੰਮਦ ਕੈਫ ਜੰਮ ਕੇ ਵਰ੍ਹੇ
ਏਬੀਪੀ ਸਾਂਝਾ | 04 Feb 2018 03:52 PM (IST)
ਨਵੀਂ ਦਿੱਲੀ: ਅੰਕਿਤ ਹੱਤਿਆ ਕਾਂਡ ਉੱਪਰ ਕ੍ਰਿਕਟਰ ਮੁਹੰਮਦ ਕੈਫ ਜੰਮ ਕੇ ਵਰ੍ਹੇ ਹਨ। ਕੈਫ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, "ਅਸੀਂ ਕਿਸ ਯੁੱਗ ਵਿੱਚ ਜੀਅ ਰਹੇ ਹਾਂ? ਕੋਈ ਆਪਣੀ ਪਸੰਦ ਦੇ ਵਿਅਕਤੀ ਨਾਲ ਪਿਆਰ ਤੇ ਵਿਆਹ ਨਹੀਂ ਕਰ ਸਕਦਾ। ਇਹ ਸਭ ਦਿੱਲੀ ਵਰਗੇ ਸ਼ਹਿਰੀ ਇਲਾਕੇ ਵਿੱਚ ਹੋ ਰਿਹਾ ਹੈ। ਹੱਤਿਆਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਨਿਆਂ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ ਕਿ ਇਹ ਮਾਨਸਿਕਤਾ ਬਦਲਣੀ ਚਾਹੀਦੀ ਹੈ। ਪੀਸਫੁਲ ਦਾ 'ਪੀ' ਵੀ ਨਹੀਂ ਰਿਹਾ।" https://twitter.com/MohammadKaif/status/959985509157294081 ਕੈਫ ਦੇ ਇਸ ਟਵੀਟ 'ਤੇ ਲੋਕਾਂ ਨੇ ਵੀ ਆਪਣੀ ਰਾਏ ਰੱਖੀ ਹੈ ਤੇ ਕਿਹਾ ਹੈ ਕਿ ਹੱਤਿਆਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ। https://twitter.com/AbidiAsfaq/status/959989787238305792 https://twitter.com/Govalkarbhakt/status/960020101574504452 ਕੀ ਹੈ ਮਾਮਲਾ? ਦੇਸ਼ ਦੀ ਰਾਜਧਾਨੀ ਵਿੱਚ ਬੀਤੇ ਵੀਰਵਾਰ ਦੀ ਰਾਤ ਇੱਕ ਖੌਫਨਾਕ ਵਾਰਦਾਤ ਵਿੱਚ ਅੰਕਿਤ ਨਾਮ ਦੇ ਨੌਜਵਾਨ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਅੰਕਿਤ ਦਾ ਦੋਸ਼ ਸੀ ਕਿ ਉਸ ਨੇ ਦੂਜੇ ਧਰਮ ਦੀ ਲੜਕੀ ਸਲੀਮਾ ਨਾਲ ਪਿਆਰ ਕੀਤਾ। ਸਲੀਮਾ ਦੇ ਪਰਿਵਾਰ ਵਾਲਿਆਂ 'ਤੇ ਹੀ ਅੰਕਿਤ ਦੀ ਹੱਤਿਆ ਦਾ ਇਲਜ਼ਾਮ ਲੱਗ ਰਿਹਾ ਹੈ। ਸਲੀਮਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਅੰਕਿਤ ਨੂੰ ਪਿਆਰ ਕਰਦੀ ਸੀ। ਹੁਣ ਉਸ ਨੂੰ ਵੀ ਆਪਣੇ ਰਿਸ਼ਤੇਦਾਰਾਂ ਤੋਂ ਜਾਨ ਦਾ ਖ਼ਤਰਾ ਹੈ।