ਖੇਤਾਂ ਦੇ ਵਿੱਚ ਕਿਸਾਨੀ ਦਾ ਕੰਮ ਕਰਨਾ ਸੌਖਾ ਨਹੀਂ ਹੈ। ਰੋਜ਼ਾਨਾ ਹੀ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਤੇ ਖਤਰਨਾਕ ਜੀਵਾਂ ਤੋਂ ਆਪਣੇ ਆਪ ਨੂੰ ਬਚਾਉਣਾ ਪੈਂਦਾ ਹੈ। ਅਜਿਹਾ ਹੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਗਰਮੱਛ ਨੇ ਕਿਸਾਨ ਉੱਤੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਸਿੰਚਾਈ ਦਾ ਕੰਮ ਕਰ ਰਿਹਾ ਸੀ। 


ਮਗਰਮੱਛ ਦੇ ਹਮਲੇ ਵਿੱਚ ਕਿਸਾਨ ਜ਼ਖਮੀ


ਪੱਛਮੀ ਚੰਪਾਰਨ ਦੇ ਬਗਹਾ ਵਿਖੇ ਮਗਰਮੱਛ ਦੇ ਹਮਲੇ ਵਿੱਚ ਇੱਕ ਕਿਸਾਨ ਜ਼ਖਮੀ ਹੋ ਗਿਆ। ਕਿਸਾਨ ਖੇਤ ਦੀ ਸਿੰਚਾਈ ਕਰ ਰਿਹਾ ਸੀ। ਇਸ ਦੌਰਾਨ ਮਗਰਮੱਛ ਨੇ ਕਿਸਾਨ 'ਤੇ ਹਮਲਾ ਕਰ ਦਿੱਤਾ। ਘਟਨਾ ਬੀਤੀ ਬੁੱਧਵਾਰ (31 ਮਈ) ਦੇਰ ਸ਼ਾਮ ਦੀ ਹੈ। ਮਗਰਮੱਛ ਦੇ ਹਮਲੇ ਨਾਲ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 50 ਸਾਲਾ ਕਿਸਾਨ ਗੋਬਰੀ ਬਿਨ ਨੇ ਕਿਸੇ ਤਰ੍ਹਾਂ ਮਗਰਮੱਛ 'ਤੇ ਕੁਦਾਲ ਨਾਲ ਹਮਲਾ ਕਰਕੇ ਆਪਣੀ ਜਾਨ ਬਚਾਈ।


ਹੋਰ ਪੜ੍ਹੋ : LPG Gas Cylinder Price: LPG ਗੈਸ ਦੀ ਕੀਮਤ 'ਚ ਵੱਡੀ ਕਟੌਤੀ, ਜਾਣੋ ਕਿੰਨੇ ਰੁਪਏ ਸਸਤਾ ਹੋਇਆ ਸਿਲੰਡਰ


ਕਿਸਾਨ ਦੀ ਹਾਲਤ ਗੰਭੀਰ, ਜੀਐਮਸੀਐਚ ਰੈਫਰ


ਮਗਰਮੱਛ ਦੇ ਹਮਲੇ ਦੌਰਾਨ ਕਿਸਾਨ ਨੇ ਕਿਸੇ ਤਰ੍ਹਾਂ ਉਸ ਨੂੰ ਕੁਦਾਲ ਦੇ ਨਾਲ ਮਾਰ ਕੇ ਬਚਾਇਆ ਪਰ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਕਿਸਾਨ ਦਾ ਹੱਥ ਵੀ ਟੁੱਟ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਕਿਸਾਨ ਨੂੰ ਇਲਾਜ ਲਈ ਬਗਹਾ ਦੇ ਉਪ ਮੰਡਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਬੇਤੀਆ ਜੀ.ਐਮ.ਸੀ.ਐਚ. ਰੈਫਰ ਕਰ ਦਿੱਤਾ। ਇਹ ਖਬਰ ਸੁਣਕੇ ਉਸ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਛਾਇਆ ਪਿਆ ਹੈ। ਹਰ ਕਈ ਕਿਸਾਨ ਦੀ ਸਿਹਤ ਨੂੰ ਦੁਆਵਾਂ ਵੀ ਕਰ ਰਹੇ ਹਨ।


ਹੋਰ ਪੜ੍ਹੋ : Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਅੱਜ ਹੋਵੇਗੀ ਮਹਾਪੰਚਾਇਤ...ਮਮਤਾ ਬੈਨਰਜੀ ਦਾ ਸਮਰਥਨ...ਰਾਜਨਾਥ ਸਿੰਘ ਤੇ ਅਨੁਰਾਗ ਠਾਕੁਰ ਨੇ ਕੀ ਕਿਹਾ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।