ਭੋਪਾਲ : ਮੱਧ ਪ੍ਰਦੇਸ਼ ਦੇ ਸ਼ਿਓਪੁਰ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 10 ਸਾਲਾ ਬੱਚੇ ਨੂੰ ਮਗਰਮੱਛ ਨੇ ਨਿਗਲ ਲਿਆ। ਸੋਮਵਾਰ ਸਵੇਰੇ 10 ਸਾਲਾ ਬੱਚਾ ਚੰਬਲ ਨਦੀ 'ਚ ਨਹਾਉਣ ਗਿਆ ਸੀ। ਇਸ ਦੌਰਾਨ ਮਗਰਮੱਛ ਨੇ ਉਸ ਨੂੰ ਫੜ ਲਿਆ ਅਤੇ ਖਿੱਚ ਕੇ ਨਦੀ 'ਚ ਲੈ ਗਿਆ। ਜਦੋਂ ਤੱਕ ਉੱਥੇ ਲੋਕ ਪਹੁੰਚੇ, ਮਗਰਮੱਛ ਬੱਚੇ ਨੂੰ ਨਿਗਲ ਚੁੱਕਾ ਸੀ। ਪਿੰਡ ਵਾਸੀਆਂ ਨੇ ਨਦੀ 'ਚ ਉਤਰ ਕੇ ਮਗਰਮੱਛ ਨੂੰ ਫੜ ਲਿਆ। ਉਸ ਨੂੰ ਰੱਸੀ ਨਾਲ ਬੰਨ੍ਹ ਕੇ ਉਸ ਦੇ ਮੂੰਹ 'ਚ ਲੱਕੜ ਪਾ ਦਿੱਤੀ। ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਉਮੀਦ ਸੀ ਕਿ ਮਗਰਮੱਛ ਦੇ ਢਿੱਡ 'ਚ ਬੱਚਾ ਜ਼ਿੰਦਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਬੱਚੇ ਨੂੰ ਬਾਹਰ ਕੱਢਣ 'ਤੇ ਹੀ ਉਹ ਮਗਰਮੱਛ ਨੂੰ ਛੱਡਣਗੇ। ਪਰ ਜਦੋਂ ਕਾਫ਼ੀ ਦੇਰ ਤਕ ਮਗਰਮੱਛ ਨੇ ਕੋਈ ਹਰਕਤ ਨਾ ਕੀਤੀ ਤਾਂ ਬਾਅਦ 'ਚ ਮਗਰਮੱਛ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।


ਚੰਬਲ ਨਦੀ 'ਚ ਨਹਾਉਣ ਗਿਆ ਸੀ ਬੱਚਾ


ਮਾਮਲਾ ਜ਼ਿਲ੍ਹੇ ਦੇ ਰਘੁਨਾਥਪੁਰ ਖੇਤਰ ਦੇ ਰਿਝੇਟਾ ਘਾਟ 'ਤੇ ਚੰਬਲ ਨਦੀ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਲਕਸ਼ਮਣ ਸਿੰਘ ਕੇਵਟ ਦਾ 10 ਸਾਲਾ ਪੁੱਤਰ ਅਤਰ ਸਿੰਘ ਸੋਮਵਾਰ ਸਵੇਰੇ ਚੰਬਲ ਨਦੀ 'ਤੇ ਨਹਾਉਣ ਗਿਆ ਸੀ। ਇਸੇ ਦੌਰਾਨ ਪਿੱਛਿਓਂ ਇੱਕ ਵੱਡਾ ਮਗਰਮੱਛ ਆਇਆ ਅਤੇ ਉਸ ਨੂੰ ਖਿੱਚ ਕੇ ਨਦੀ 'ਚ ਲੈ ਗਿਆ। ਬੱਚੇ ਨੂੰ ਨਦੀ 'ਚ ਖਿੱਚਦੇ ਸਮੇਂ ਪਿੰਡ ਦੇ ਹੋਰ ਲੋਕ, ਜੋ ਉੱਥੇ ਨਹਾ ਰਹੇ ਸਨ ਤਾਂ ਉਹ ਬੱਚੇ ਨੂੰ ਬਚਾਉਣ ਲਈ ਭੱਜੇ। ਬੱਚੇ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਹੱਥਾਂ 'ਚ ਡੰਡੇ ਅਤੇ ਜਾਲ ਲੈ ਕੇ ਆਏ। ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਮਗਰਮੱਛ ਨੂੰ ਜਾਲ 'ਚ ਫਸਾ ਕੇ ਬਾਹਰ ਕੱਢਿਆ ਅਤੇ ਰੱਸੀ ਨਾਲ ਬੰਨ੍ਹ ਦਿੱਤਾ। ਪਰ ਉਦੋਂ ਤੱਕ ਮਗਰਮੱਛ ਬੱਚੇ ਨੂੰ ਨਿਗਲ ਚੁੱਕਾ ਸੀ।


ਪਰਿਵਾਰ ਨੂੰ ਉਮੀਦ ਬੱਚਾ ਢਿੱਡ ਅੰਦਰੋਂ ਜ਼ਿੰਦਾ ਬਾਹਰ ਆਵੇਗਾ


ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਦੋਵਾਂ ਟੀਮਾਂ ਨੇ ਪਿੰਡ ਵਾਸੀਆਂ ਦੇ ਚੁੰਗਲ 'ਚੋਂ ਮਗਰਮੱਛ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੇਰ ਸ਼ਾਮ ਤੱਕ ਲੜਕੇ ਦੇ ਪਰਿਵਾਰ ਵਾਲੇ ਇਸ 'ਤੇ ਸਹਿਮਤ ਨਹੀਂ ਹੋਏ ਸਨ। ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਉਮੀਦ ਸੀ ਕਿ ਮਗਰਮੱਛ ਦੇ ਢਿੱਡ 'ਚ ਬੱਚਾ ਜ਼ਿੰਦਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਬੱਚੇ ਨੂੰ ਬਾਹਰ ਕੱਢਣ ਮਗਰੋਂ ਹੀ ਉਹ ਮਗਰਮੱਛ ਨੂੰ ਛੱਡਣਗੇ।