CRPF Jawan Munir Ahmed Dismissed: CRPF ਨੇ ਜਵਾਨ ਮੁਨੀਰ ਅਹਿਮਦ ਨੂੰ ਇੱਕ ਪਾਕਿਸਤਾਨੀ ਔਰਤ ਨਾਲ ਵਿਆਹ ਕਰਵਾਉਣ ਦੀ ਸੱਚਾਈ ਲੁਕਾਉਣ ਨੂੰ ਲੈਕੇ ਬਰਖਾਸਤ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਮੁਨੀਰ ਦੀਆਂ ਕਾਰਵਾਈਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਦੱਸਿਆ। ਇਸ ਸਾਲ ਮਾਰਚ ਦੇ ਮਹੀਨੇ ਵਿੱਚ ਮੁਨੀਰ ਨੇ ਮੀਨਲ ਖਾਨ ਨਾਮ ਦੀ ਇੱਕ ਪਾਕਿਸਤਾਨੀ ਔਰਤ ਨਾਲ ਵਿਆਹ ਕੀਤਾ ਸੀ।
CRPF ਨੇ ਕਿਹਾ, "ਗੰਭੀਰ ਚਿੰਤਾ ਦੇ ਮਾਮਲੇ ਵਿੱਚ 41 ਬਟਾਲੀਅਨ ਸੀਆਰਪੀਐਫ ਦੇ ਸੀਟੀ/ਜੀਡੀ ਮੁਨੀਰ ਅਹਿਮਦ ਨੂੰ ਇੱਕ ਪਾਕਿਸਤਾਨੀ ਨਾਗਰਿਕ ਨਾਲ ਆਪਣੇ ਵਿਆਹ ਨੂੰ ਛੁਪਾਉਣ ਅਤੇ ਜਾਣਬੁੱਝ ਕੇ ਉਸ ਨੂੰ ਆਪਣੇ ਵੀਜ਼ੇ ਦੀ ਵੈਧਤਾ ਤੋਂ ਪਰੇ ਰੱਖਣ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਦੀਆਂ ਕਾਰਵਾਈਆਂ ਨੂੰ ਸੇਵਾ ਆਚਰਣ ਦੀ ਉਲੰਘਣਾ ਅਤੇ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਪਾਇਆ ਗਿਆ।"
ਦਰਅਸਲ, ਮੁਨੀਰ ਨੇ ਮੀਨਲ ਨਾਲ ਵਿਆਹ ਦੀ ਇਜਾਜ਼ਤ ਲਈ ਸੀਆਰਪੀਐਫ ਨੂੰ ਅਰਜ਼ੀ ਦਿੱਤੀ ਸੀ। ਇਸ ਤੋਂ ਪਹਿਲਾਂ ਕਿ ਉਸ ਦੀ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਅਤੇ CRPF ਦਫਤਰ ਕੋਈ ਫੈਸਲਾ ਲੈ ਪਾਉਂਦਾ ਮੁਨੀਰ ਨੇ ਪਾਕਿਸਤਾਨੀ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਉਹ ਭਾਰਤ ਆ ਗਈ। ਜਦੋਂ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦਾ ਹੁਕਮ ਦਿੱਤਾ, ਤਾਂ ਮੀਨਲ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਨੇ 30 ਅਪ੍ਰੈਲ, 2025 ਨੂੰ ਉਸ ਨੂੰ ਕੁਝ ਦਿਨਾਂ ਰਹਿਣ ਦੀ ਮੁਹਲਤ ਦੇ ਦਿੱਤੀ। ਹੁਣ ਇਸ ਮਾਮਲੇ ਦੀ ਸੁਣਵਾਈ 14 ਮਈ ਨੂੰ ਹੋਣੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।