ਸੁਕਮਾ: ਸੀਆਰਪੀਐਫ ਦੇ ਇੱਕ ਜਵਾਨ ਨੇ ਏਕੇ-47 ਨਾਲ ਆਪਣੇ ਸਾਥੀਆਂ ’ਤੇ ਅੰਨ੍ਹੇਵਾਹ ਫਾਇਰੰਗ ਕਰਕੇ ਚਾਰ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕੈਂਪ ਵਿੱਚ ਵਾਪਰੀ। ਸੀਆਰਪੀਐਫ ਨੇ ਕਿਹਾ ਹੈ ਕਿ ਹਮਲਾ ਕਰਨ ਵਾਲਾ ਜਵਾਨ ਤਣਾਅ ਵਿੱਚੋਂ ਲੰਘ ਰਿਹਾ ਸੀ।


ਹਾਸਲ ਜਾਣਕਾਰੀ ਮੁਤਾਬਕ ਸੀਆਰਪੀਐਫ ਦੇ ਕੈਂਪ ਵਿੱਚ ਇੱਕ ਜਵਾਨ ਨੇ ਆਪਣੇ ਸਾਥੀਆਂ ’ਤੇ ਗੋਲੀ ਚਲਾ ਦਿੱਤੀ। ਇਸ ਘਟਨਾ ’ਚ ਚਾਰ ਜਵਾਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਸੂਬੇ ਦੇ ਬਸਤਰ ਖੇਤਰ ਦੇ ਆਈਜੀ ਪੁਲਿਸ ਸੁੰਦਰਰਾਜ ਪੀ. ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ।




ਉਨ੍ਹਾਂ ਦੱਸਿਆ ਕਿ ਜਵਾਨ ਰਿਤੇਸ਼ ਰੰਜਨ ਨੇ ਸੁਕਮਾ ਜ਼ਿਲ੍ਹੇ ਦੇ ਮਰਾਇਗੁਡਾ ਥਾਣਾ ਖੇਤਰ ਦੇ ਅਧੀਨ ਲਿੰਗਨਾਪੱਲੀ ਪਿੰਡ ਵਿੱਚ ਸਥਿਤ ਸੀਆਰਪੀਐਫ ਦੀ 50ਵੀਂ ਬਟਾਲੀਅਨ ਦੇ ਕੈਂਪ ਵਿੱਚ ਆਪਣੇ ਸਾਥੀਆਂ ’ਤੇ ਫਾਇਰੰਗ ਕੀਤੀ। ਇਸ ਕਾਰਨ ਚਾਰ ਜਵਾਨਾਂ ਧਨਜੀ, ਰਾਜੀਬ ਮੰਡਲ, ਰਾਜਮਣੀ ਕੁਮਾਰ ਯਾਦਵ ਤੇ ਧਰਮਿੰਦਰ ਕੁਮਾਰ ਦੀ ਮੌਤ ਹੋ ਗਈ ਹੈ।


ਇਸ ਤੋਂ ਇਲਾਵਾ ਤਿੰਨ ਹੋਰ ਜਵਾਨ ਧਨੰਜੈ ਕੁਮਾਰ ਸਿੰਘ, ਧਰਮਾਤਮਾ ਕੁਮਾਰ ਤੇ ਮਲਯ ਰੰਜਨ ਮਹਾਰਾਣਾ ਜ਼ਖ਼ਮੀ ਹੋ ਗਏ ਹਨ। ਸੁੰਦਰਰਾਜ ਨੇ ਦੱਸਿਆ ਕਿ ਇਹ ਘਟਨਾ ਅੱਜ ਤੜਕੇ ਕਰੀਬ 3.15 ਵਜੇ ਵਾਪਰੀ ਜਦੋਂ ਜਵਾਨ ਰਿਤੇਸ਼ ਨੇ ਝਗੜੇ ਤੋਂ ਬਾਅਦ ਆਪਣੀ ਏਕੇ-47 ਰਾਈਫਲ ਨਾਲ ਹੋਰ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਨੂੰ ਫੜ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਗੋਲੀਬਾਰੀ ਕਰਨ ਵਾਲਾ ਭਾਵਨਾਮਤਕ ਤਣਾਅ ਤੋਂ ਪੀੜਤ ਹੈ


ਇਹ ਵੀ ਪੜ੍ਹੋ: Lakhimpur Kheri Case: ਲਖੀਮਪੁਰ ਹਿੰਸਾ ਮਾਮਲੇ ਦੀ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋ ਸਕਦੀ ਹੈ ਜਾਂਚ, ਸੁਪਰੀਮ ਕੋਰਟ ਨੇ ਦਿੱਤਾ ਸੰਕੇਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904