Tata Power Cyber Attack: ਟਾਟਾ ਕੰਪਨੀ ਦੇ ਆਈਟੀ ਬੁਨਿਆਦੀ ਢਾਂਚੇ 'ਤੇ ਸਾਈਬਰ ਹਮਲਾ ਹੋਇਆ ਹੈ। ਟਾਟਾ ਪਾਵਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਸੂਚਨਾ ਤਕਨਾਲੋਜੀ (ਆਈ. ਟੀ.) ਬੁਨਿਆਦੀ ਢਾਂਚਾ ਅਤੇ ਸਿਸਟਮ ਸਾਈਬਰ ਹਮਲੇ ਨਾਲ ਪ੍ਰਭਾਵਿਤ ਹੋਏ ਹਨ। ਟਾਟਾ ਪਾਵਰ ਕੰਪਨੀ ਲਿਮਿਟੇਡ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਕੰਪਨੀ ਦੇ ਆਈਟੀ ਢਾਂਚੇ 'ਤੇ ਸਾਈਬਰ ਹਮਲਾ ਹੋਇਆ ਹੈ।


ਟਾਟਾ ਪਾਵਰ ਨੇ ਕਿਹਾ ਕਿ ਕੰਪਨੀ ਨੇ ਸਿਸਟਮ ਦੀ ਮੁਰੰਮਤ ਅਤੇ ਬਹਾਲ ਕਰਨ ਲਈ ਕਦਮ ਚੁੱਕੇ ਹਨ। ਕੰਪਨੀ ਮੁਤਾਬਕ ਆਪਰੇਸ਼ਨ ਨਾਲ ਜੁੜੇ ਸਾਰੇ ਮਹੱਤਵਪੂਰਨ ਸਿਸਟਮ ਕੰਮ ਕਰ ਰਹੇ ਹਨ। ਹਾਲਾਂਕਿ, ਸਾਵਧਾਨੀ ਦੇ ਤੌਰ 'ਤੇ ਕਰਮਚਾਰੀ ਅਤੇ ਗਾਹਕ ਨਾਲ ਜੁੜੇ ਪੋਰਟਲ ਅਤੇ 'ਟਚ ਪੁਆਇੰਟ' ਲਈ ਚੌਕਸੀ ਵਰਤੀ ਜਾ ਰਹੀ ਹੈ।


ਟਾਟਾ ਪਾਵਰ ਨੇ ਕੀ ਕਿਹਾ?


ਟਾਟਾ ਪਾਵਰ ਕੰਪਨੀ ਲਿਮਟਿਡ ਨੇ ਕਿਹਾ ਕਿ ਕੰਪਨੀ ਇਸ ਮਾਮਲੇ ਨੂੰ ਅਪਡੇਟ ਕਰੇਗੀ। ਫਿਲਹਾਲ ਇਸ ਦੇ ਕੁਝ ਆਈਟੀ ਸਿਸਟਮ ਸਾਈਬਰ ਹਮਲੇ ਨਾਲ ਪ੍ਰਭਾਵਿਤ ਹੋਏ ਹਨ। ਮਹਾਰਾਸ਼ਟਰ ਪੁਲਸ ਦੇ ਸਾਈਬਰ ਵਿੰਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਾਟਾ ਪਾਵਰ ਅਤੇ ਹੋਰ ਪਾਵਰ ਕੰਪਨੀਆਂ ਨੂੰ ਖ਼ਤਰੇ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਅਧਿਕਾਰੀ ਨੇ ਕਿਹਾ ਕਿ ਸਾਰੀਆਂ ਸਬੰਧਤ ਕੰਪਨੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਫਾਇਰਵਾਲਾਂ ਦਾ ਆਡਿਟ ਅਤੇ ਜਾਂਚ ਚੱਲ ਰਹੀ ਹੈ।


ਇਸ ਤੋਂ ਪਹਿਲਾਂ ਵੀ ਹੋ ਚੁੱਕੇ ਹਨ ਸਾਈਬਰ ਹਮਲੇ 


ਪਿਛਲੇ ਮਹੀਨੇ ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਸੀ ਕਿ ਬਿਜਲੀ ਸੋਧ ਬਿੱਲ ਦੇ ਤਹਿਤ ਨਿਯਮਤ ਨਿਰੀਖਣ ਅਤੇ ਸਮੇਂ ਸਿਰ ਕਾਰਵਾਈ ਦੀ ਵਿਵਸਥਾ ਨਾਲ ਭਾਰਤ ਦਾ ਬਿਜਲੀ ਨੈੱਟਵਰਕ ਜਲਦੀ ਹੀ ਭਵਿੱਖ ਲਈ ਤਿਆਰ ਅਤੇ ਸਾਈਬਰ ਹਮਲਿਆਂ ਤੋਂ ਸੁਰੱਖਿਅਤ ਹੋ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਆਰ.ਕੇ. ਸਿੰਘ ਨੇ ਦੱਸਿਆ ਸੀ ਕਿ ਨੈਸ਼ਨਲ ਪਾਵਰ ਗਰਿੱਡ 'ਤੇ ਸਾਈਬਰ ਹਮਲੇ ਹੋਏ ਹਨ। "ਅਸੀਂ ਦਸੰਬਰ, ਜਨਵਰੀ ਅਤੇ ਫਰਵਰੀ ਵਿੱਚ ਹੋਏ ਹਮਲਿਆਂ ਦੀ ਜਾਂਚ ਕਰ ਰਹੇ ਸੀ। ਉਹ ਸਫਲ ਨਹੀਂ ਹੋਏ, ਪਰ ਅਸੀਂ ਜਾਣਦੇ ਹਾਂ,


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।