Cyclone Biparjoy LIVE: ਚੱਕਰਵਾਤੀ ਤੂਫਾਨ ਬਿਪਰਜੋਏ ਦੀ ਲੈਂਡਫਾਲ ਦੀ ਪ੍ਰਕਿਰਿਆ ਸ਼ੁਰੂ, ਮਾਂਡਵੀ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ

ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ਬਿਪਰਜੋਏ ਖ਼ਤਰਨਾਕ ਰੂਪ ਲੈ ਚੁੱਕਿਆ ਹੈ। ਕੁਝ ਹੀ ਘੰਟਿਆਂ 'ਚ ਗੁਜਰਾਤ 'ਚ ਦਸਤਕ ਦੇਣ ਵਾਲਾ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਨੀਵੇਂ ਤੱਟੀ ਇਲਾਕਿਆਂ ਤੋਂ ਸ਼ੈਲਟਰ ਹੋਮਜ਼ 'ਚ ਲਿਆਂਦਾ ਗਿਆ ਹੈ।

ABP Sanjha Last Updated: 15 Jun 2023 10:39 PM
Cyclone Biparjoy Live: ਗੁਜਰਾਤ ਦੇ ਭੁਜ ਵਿੱਚ ਡਿੱਗੇ 180-200 ਦਰੱਖਤ

Cyclone Biparjoy Live: ਭੁਜ ਦੇ ਡੀਐਮ ਅਮਿਤ ਅਰੋੜਾ ਨੇ ਦੱਸਿਆ ਕਿ ਹੁਣ ਤੱਕ ਕਰੀਬ 150-200 ਬਿਜਲੀ ਦੇ ਖੰਭੇ ਡਿੱਗ ਚੁੱਕੇ ਹਨ, 6 ਬਿਜਲੀ ਸਬ-ਸਟੇਸ਼ਨ ਬੰਦ ਪਏ ਹਨ। 15 ਵਾਟਰ ਵਰਕਸ ਸੈਂਟਰਾਂ 'ਚ ਸਮੱਸਿਆਵਾਂ ਹਨ ਪਰ ਉਨ੍ਹਾਂ ਨੂੰ ਜਨਰੇਟਰ ਸੈੱਟਾਂ ਨਾਲ ਸਪੋਰਟ ਕੀਤਾ ਗਿਆ ਹੈ। ਸਥਿਤੀ ਕਾਬੂ ਹੇਠ ਹੈ, ਲਗਭਗ 180-200 ਦਰੱਖਤ ਡਿੱਗ ਚੁੱਕੇ ਹਨ, ਸਾਰੇ ਹਟਾ ਦਿੱਤੇ ਗਏ ਹਨ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ, ਸਾਡੀ ਕੋਸ਼ਿਸ਼ ਨੁਕਸਾਨ ਨੂੰ ਘੱਟ ਕਰਨ ਦੀ ਹੈ।

Cyclone Biparjoy Live: ਜਖਾਊ ਪੋਰਟ ਤੋਂ 20 ਕਿ.ਮੀ ਦੂਰ ਹੈ ਬਿਪਰਜੋਏ

Cyclone Biparjoy Live: ਆਈਐਮਡੀ ਨੇ ਕਿਹਾ ਕਿ ਚੱਕਰਵਾਤ ਦੀ ਦੂਰੀ ਪੋਰਟ ਬੰਦਰਗਾਹ ਤੋਂ 20 ਕਿਲੋਮੀਟਰ ਹੈ। ਤੂਫਾਨ ਦਾ ਕੇਂਦਰ ਸਵੇਰੇ 11 ਵਜੇ ਦੇ ਕਰੀਬ ਉਤਰੇਗਾ। ਲੈਂਡਫਾਲ ਅੱਧੀ ਰਾਤ ਤੱਕ ਚੱਲੇਗਾ। ਅਗਲੇ 5-6 ਘੰਟਿਆਂ 'ਚ ਤੂਫਾਨ ਦੀ ਰਫਤਾਰ ਘੱਟ ਜਾਵੇਗੀ। ਰਾਜਸਥਾਨ 'ਚ 16 ਅਤੇ 17 ਜੂਨ ਨੂੰ ਭਾਰੀ ਬਾਰਿਸ਼ ਹੋਵੇਗੀ।

Cyclone Biparjoy Live: ਜਖਾਊ ਪੋਰਟ ਤੋਂ 20 ਕਿ.ਮੀ ਦੂਰ ਹੈ ਬਿਪਰਜੋਏ

Cyclone Biparjoy Live: ਆਈਐਮਡੀ ਨੇ ਕਿਹਾ ਕਿ ਚੱਕਰਵਾਤ ਦੀ ਦੂਰੀ ਪੋਰਟ ਬੰਦਰਗਾਹ ਤੋਂ 20 ਕਿਲੋਮੀਟਰ ਹੈ। ਤੂਫਾਨ ਦਾ ਕੇਂਦਰ ਸਵੇਰੇ 11 ਵਜੇ ਦੇ ਕਰੀਬ ਉਤਰੇਗਾ। ਲੈਂਡਫਾਲ ਅੱਧੀ ਰਾਤ ਤੱਕ ਚੱਲੇਗਾ। ਅਗਲੇ 5-6 ਘੰਟਿਆਂ 'ਚ ਤੂਫਾਨ ਦੀ ਰਫਤਾਰ ਘੱਟ ਜਾਵੇਗੀ। ਰਾਜਸਥਾਨ 'ਚ 16 ਅਤੇ 17 ਜੂਨ ਨੂੰ ਭਾਰੀ ਬਾਰਿਸ਼ ਹੋਵੇਗੀ।

Cyclone Biparjoy Live: ਵਡੋਦਰਾ ਵਿੱਚ ਹੋ ਰਹੀ ਤੇਜ਼ ਬਾਰਿਸ਼

Cyclone Biparjoy Live: ਗੁਜਰਾਤ ਦੇ ਵਡੋਦਰਾ ਵਿੱਚ ਚੱਕਰਵਾਤ ਬਿਪਰਜੋਏ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ।

Cyclone Biparjoy Live: ਦੁਆਰਕਾ 'ਚ ਦਰੱਖਤ ਡਿੱਗਣ ਕਾਰਨ ਤਿੰਨ ਲੋਕ ਜ਼ਖਮੀ

Cyclone Biparjoy Live: ਗੁਜਰਾਤ ਦੇ ਦੁਆਰਕਾ ਜ਼ਿਲ੍ਹੇ ਵਿੱਚ ਦਰੱਖਤ ਡਿੱਗਣ ਕਰਕੇ ਘੱਟੋ-ਘੱਟ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਜਖਾਊ ਅਤੇ ਮਾਂਡਵੀ ਕਸਬਿਆਂ ਨੇੜੇ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ ਹਨ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਦੱਸਿਆ ਕਿ ਕੱਛ ਜ਼ਿਲ੍ਹੇ ਵਿੱਚ ਮਕਾਨਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਟੀਨ ਦੀਆਂ ਚਾਦਰਾਂ ਉੱਡ ਗਈਆਂ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਪੁਲਿਸ, ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਦੁਆਰਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਉਖੜੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਦਾ ਕੰਮ ਕਰ ਰਹੀਆਂ ਹਨ।

Cyclone Biparjoy Live: ਚੱਕਰਵਾਤ ਬਿਪਰਜੋਏ ਨੂੰ ਲੈ ਕੇ ਰਾਜਸਥਾਨ ਵੀ ਅਲਰਟ 'ਤੇ

Cyclone Biparjoy Live: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੈਂ ਚੱਕਰਵਾਤ ਬਿਪਰਜੋਏ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਸਾਰੀਆਂ ਟੀਮਾਂ ਅਲਰਟ 'ਤੇ ਹਨ। ਆਪਦਾ ਪ੍ਰਬੰਧਨ ਦੇ ਸਬੰਧਤ ਅਧਿਕਾਰੀ ਮੌਕੇ 'ਤੇ ਤਾਇਨਾਤ ਹਨ। ਸੂਬਾ ਸਰਕਾਰ ਵੱਲੋਂ ਚੇਤਾਵਨੀਆਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਅਸੀਂ ਚੱਕਰਵਾਤ ਦੀ ਨਿਗਰਾਨੀ ਕਰ ਰਹੇ ਹਾਂ।

Cyclone Biparjoy Live: ਦੁਆਰਕਾ ਵਿੱਚ ਦਰੱਖਤ ਉੱਖੜ ਗਏ ਅਤੇ ਹੋਰਡਿੰਗ ਡਿੱਗ ਗਏ

Cyclone Biparjoy Live: ਗੁਜਰਾਤ ਦੇ ਦੁਆਰਕਾ ਵਿੱਚ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਦਰੱਖਤ ਉੱਖੜ ਗਏ ਅਤੇ ਹੋਰਡਿੰਗ ਡਿੱਗ ਗਏ ਹਨ। ਜ਼ਿਲ੍ਹੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ।

Cyclone Biparjoy Live: 16 ਜੂਨ ਨੂੰ ਨਵਸਾਰੀ ਜ਼ਿਲ੍ਹੇ ਦੇ ਸਾਰੇ ਸਕੂਲ ਰਹਿਣਗੇ ਬੰਦ

Cyclone Biparjoy Live: ਚੱਕਰਵਾਤ ਬਿਪਰਜੋਏ ਦੇ ਮੱਦੇਨਜ਼ਰ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਸਾਰੇ ਸਕੂਲ 16 ਜੂਨ ਨੂੰ ਬੰਦ ਰਹਿਣਗੇ, ਜ਼ਿਲ੍ਹਾ ਕੁਲੈਕਟਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

Cyclone Biparjoy Live: ਮੁੰਬਈ 'ਚ ਵੀ ਦੇਖਣ ਨੂੰ ਮਿਲਿਆ ਚੱਕਰਵਾਤੀ ਤੂਫ਼ਾਨ ਬਿਪਰਜੋਏ ਦਾ ਅਸਰ

Cyclone Biparjoy Live: ਮੁੰਬਈ ਵਿੱਚ ਵੀ ਚੱਕਰਵਾਤ ਬਿਪਰਜੋਏ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ ਹਵਾਵਾਂ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

Cyclone Biparjoy Live: ਮੋਰਬੀ ਵਿੱਚ ਭਾਰੀ ਮੀਂਹ ਦੇ ਨਾਲ ਤੇਜ਼ ਹਨੇਰੀ

Cyclone Biparjoy Live:  ਗੁਜਰਾਤ: ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਮੋਰਬੀ ਵਿੱਚ ਤੇਜ਼ ਹਨੇਰੀ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ। ਦੁਆਰਕਾ ਵਿੱਚ ਦਰੱਖਤ ਉਖੜ ਗਏ ਹਨ।

Cyclone Biparjoy Live: ਸੌਰਾਸ਼ਟਰ, ਕੱਛ 'ਚ ਭਾਰੀ ਬਾਰਿਸ਼

Cyclone Biparjoy Live: ਆਈਐਮਡੀ ਦੇ ਡਾਇਰੈਕਟਰ ਜਨਰਲ ਡਾਕਟਰ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ 115-125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਿਹਾ ਹੈ। ਕੱਛ, ਸੌਰਾਸ਼ਟਰ ਵਿੱਚ ਲੈਂਡਫਾਲ ਸ਼ੁਰੂ ਹੋ ਗਿਆ ਹੈ। ਸੌਰਾਸ਼ਟਰ, ਕੱਛ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਹੋਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਲੈਂਡਫਾਲ ਅੱਧੀ ਰਾਤ ਤੱਕ ਜਾਰੀ ਰਹੇਗਾ।

Cyclone Biparjoy Live: ਤੂਫਾਨ ਦੀ ਲੈਂਡਫਾਲ ਪ੍ਰਕਿਰਿਆ ਹੋਈ ਸ਼ੁਰੂ

Cyclone Biparjoy Live: ਆਈਐਮਡੀ ਨੇ ਕਿਹਾ ਕਿ ਲੈਂਡਫਾਲ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲੈਂਡਫਾਲ ਪ੍ਰਕਿਰਿਆ ਅੱਧੀ ਰਾਤ ਤੱਕ ਜਾਰੀ ਰਹੇਗੀ।

Cyclone Biparjoy Live: NDRF ਨੇ ਰੂਪੇਨ ਬੰਦਰ ਦੇ ਨੀਵੇਂ ਇਲਾਕੇ 'ਚੋਂ ਲੋਕਾਂ ਨੂੰ ਕੱਢਿਆ ਬਾਹਰ

Cyclone Biparjoy Live: ਗੁਜਰਾਤ: ਟੀਮ 6 NDRF ਨੇ ਰੂਪੇਨ ਬੰਦਰ ਦੇ ਨੀਵੇਂ ਖੇਤਰ ਤੋਂ 72 ਨਾਗਰਿਕਾਂ (ਪੁਰਸ਼-32, ਔਰਤ-25, ਬੱਚੇ-15) ਨੂੰ ਕੱਢਿਆ ਹੈ ਅਤੇ ਉਨ੍ਹਾਂ ਨੂੰ NDH ਸਕੂਲ, ਦੁਆਰਕਾ ਵਿੱਚ ਸ਼ਿਫਟ ਕੀਤਾ ਹੈ।

Cyclone Biparjoy Live: ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਬੈਠਕ

Cyclone Biparjoy Live: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਪਰਜੋਏ ਚੱਕਰਵਾਤ ਬਾਰੇ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਗ੍ਰਹਿ ਮੰਤਰਾਲੇ ਵਿੱਚ ਚੱਲ ਰਹੀ ਹੈ। ਜਿਸ ਵਿੱਚ ਅਮਿਤ ਸ਼ਾਹ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ, ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਤੋਂ ਜਾਣਕਾਰੀ ਲੈ ਰਹੇ ਹਨ। ਮੀਟਿੰਗ ਵਿੱਚ ਐਨਡੀਆਰਐਫ ਦੇ ਡੀਜੀ ਅਤੇ ਹੋਰ ਬਚਾਅ ਦਲ ਦੇ ਮੁਖੀ ਵੀ ਮੌਜੂਦ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

Cyclone Biparjoy Live: ਦੁਆਰਕਾ ਵਿੱਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ

Cyclone Biparjoy Live: ਦੁਆਰਕਾ ਵਿੱਚ ਚੱਕਰਵਾਤ ਬਿਪਰਜੋਏ ਕਾਰਨ ਹਵਾ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ। ਇਹ ਉੱਤਰ ਪੂਰਬ ਵੱਲ ਵਧਦੇ ਹੋਏ ਕੱਛ, ਸੌਰਾਸ਼ਟਰ ਨੂੰ ਪਾਰ ਕਰ ਵਾਲਾ ਹੈ।

Cyclone Biparjoy Live: ਸੌਰਾਸ਼ਟਰ ਅਤੇ ਕੱਛ ਦੇ ਤੱਟਾਂ ਲਈ ਰੈੱਡ ਅਲਰਟ ਜਾਰੀ

Cyclone Biparjoy Live: ਆਈਐਮਡੀ ਨੇ ਚੱਕਰਵਾਤ ਬਿਪਰਜੋਏ ਨੂੰ ਲੈ ਕੇ ਸੌਰਾਸ਼ਟਰ ਅਤੇ ਕੱਛ ਦੇ ਤੱਟਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਜਖਾਊ ਬੰਦਰਗਾਹ ਨੇੜੇ ਸ਼ਾਮ ਤੋਂ ਲੈਂਡਫਾਲ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਜੋ ਅੱਧੀ ਰਾਤ ਤੱਕ ਜਾਰੀ ਰਹੇਗੀ।

Cyclone Biparjoy Live: ਕੱਲ੍ਹ ਤੱਕ ਬੰਦ ਰਹਿਣਗੀਆਂ ਵਪਾਰਕ ਉਡਾਣਾਂ

Cyclone Biparjoy Live: ਗੰਭੀਰ ਚੱਕਰਵਾਤ ਬਿਪਰਜੋਏ ਬਾਰੇ NOTAM  (ਨੋਟਿਸ ਟੂ ਏਅਰ ਮਿਸ਼ਨ0) 14.15 ਵਜੇ ਤੋਂ 16.11.59 ਵਜੇ ਤੱਕ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸਾਰੀਆਂ ਵਪਾਰਕ ਉਡਾਣਾਂ ਬੰਦ ਰਹਿਣਗੀਆਂ। ਸਿਰਫ ਐਮਰਜੈਂਸੀ ਅਤੇ ਰਾਹਤ ਉਡਾਣਾਂ ਦੀ ਆਗਿਆ ਹੈ। ਜਾਮਨਗਰ ਹਵਾਈ ਅੱਡੇ ਦੇ ਡਾਇਰੈਕਟਰ ਡੀ.ਕੇ. ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਗੁਜਰਾਤ ਦੇ ਮਾਂਡਵੀ 'ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈ ਰਿਹਾ ਹੈ। 'ਬਿਪਰਜੋਏ' ਅੱਜ ਸ਼ਾਮ ਗੁਜਰਾਤ ਦੇ ਤੱਟ ਨਾਲ ਟਕਰਾਏਗਾ।

Cyclone Biparjoy: ਜਾਮਨਗਰ 'ਚ ਉੱਠ ਰਹੀਆਂ ਉੱਚੀਆਂ ਲਹਿਰਾਂ, ਦਵਾਰਕਾ 'ਚ ਡਿੱਗਿਆ ਸ਼ੈੱਡ

Cyclone Biparjoy: ਗੁਜਰਾਤ ਦੇ  ਜਾਮਨਗਰ ਵਿੱਚ ਚੱਕਰਵਾਤ ਬਿਪਰਜੋਏ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਤੱਟਵਰਤੀ ਖੇਤਰਾਂ 'ਤੇ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਚੱਕਰਵਾਤ ਬਿਪਰਜੋਏ ਦਾ ਅਸਰ ਦਵਾਰਕਾ 'ਚ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਵੀ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਦਵਾਰਕਾ ਵਿੱਚ ਟਾਟਾ ਕੈਮੀਕਲਜ਼ ਦੇ ਕੋਲ ਇੱਕ ਸ਼ੈੱਡ ਸੜਕ 'ਤੇ ਡਿੱਗ ਗਿਆ ਹੈ। NDRF ਦੀ ਟੀਮ ਮੌਕੇ 'ਤੇ ਮੌਜੂਦ ਹੈ।

ਪਿਛੋਕੜ

ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ਬਿਪਰਜੋਏ ਖ਼ਤਰਨਾਕ ਰੂਪ ਲੈ ਚੁੱਕਿਆ ਹੈ। ਇਹ ਕੁਝ ਹੀ ਘੰਟਿਆਂ 'ਚ ਗੁਜਰਾਤ 'ਚ ਦਸਤਕ ਦੇਣ ਵਾਲਾ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਨੀਵੇਂ ਤੱਟੀ ਇਲਾਕਿਆਂ ਤੋਂ ਕੱਢ ਕੇ ਸ਼ੈਲਟਰ ਹੋਮਜ਼ 'ਚ ਲਿਆਂਦਾ ਗਿਆ ਹੈ। ਤੂਫਾਨ ਦਾ ਅਸਰ ਗੁਜਰਾਤ ਅਤੇ ਮਹਾਰਾਸ਼ਟਰ ਸਮੇਤ 9 ਰਾਜਾਂ 'ਚ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ।


ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਮਾਨਾਂ ਅਨੁਸਾਰ, ਬਿਪਰਜੋਏ ਵੀਰਵਾਰ (15 ਜੂਨ) ਸ਼ਾਮ ਨੂੰ ਗੁਜਰਾਤ ਦੇ ਕੱਛ, ਸੌਰਾਸ਼ਟਰ ਖੇਤਰ, ਮਾਂਡਵੀ ਤੱਟ ਅਤੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੋਂ ਲੰਘੇਗਾ। ਇਸ ਦੌਰਾਨ ਹਵਾ ਦੀ ਰਫ਼ਤਾਰ 125-135 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ, ਜੋ ਕਿ 150 ਕਿਲੋਮੀਟਰ ਤੱਕ ਜਾ ਸਕਦਾ ਹੈ।


ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਬੁੱਧਵਾਰ (14 ਜੂਨ) ਨੂੰ ਦੱਸਿਆ ਸੀ ਕਿ ਤੂਫ਼ਾਨ ਹੌਲੀ-ਹੌਲੀ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਤੱਟ ਨਾਲ ਟਕਰਾਉਣ ਤੋਂ ਇਕ ਦਿਨ ਬਾਅਦ 16 ਜੂਨ ਦੀ ਸਵੇਰ ਨੂੰ ਇਸ ਦੀ ਰਫਤਾਰ 85 ਕਿਲੋਮੀਟਰ ਰਹਿ ਜਾਵੇਗੀ। ਤੂਫਾਨ 17 ਨੂੰ ਰਾਜਸਥਾਨ 'ਚ ਦਾਖਲ ਹੋਵੇਗਾ ਪਰ ਉਦੋਂ ਤੱਕ ਇਸ ਦੀ ਰਫਤਾਰ ਬਹੁਤ ਘੱਟ ਹੋਵੇਗੀ।


ਮੌਸਮ ਵਿਭਾਗ ਨੇ ਅਧਿਕਾਰੀਆਂ ਨੂੰ ਗਿਰ, ਸੋਮਨਾਥ ਅਤੇ ਦਵਾਰਕਾ ਵਰਗੀਆਂ ਪ੍ਰਸਿੱਧ ਥਾਵਾਂ 'ਤੇ ਸੈਲਾਨੀਆਂ ਦੀ ਆਵਾਜਾਈ ਨੂੰ ਸੀਮਤ ਕਰਨ ਲਈ ਕਿਹਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ ਹੈ। ਤੇਜ਼ ਹਵਾਵਾਂ ਕਾਰਨ ਕੱਚੇ ਮਕਾਨਾਂ ਦੇ ਪੂਰੀ ਤਰ੍ਹਾਂ ਤਬਾਹ ਹੋਣ, ਕੱਚੇ ਮਕਾਨਾਂ ਨੂੰ ਭਾਰੀ ਨੁਕਸਾਨ ਅਤੇ ਪੱਕੇ ਮਕਾਨਾਂ ਨੂੰ ਮਾਮੂਲੀ ਨੁਕਸਾਨ ਹੋਣ ਦੀ ਸੰਭਾਵਨਾ ਹੈ।


ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਚੱਕਰਵਾਤ ਬਿਪਰਜੋਏ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਹਥਿਆਰਬੰਦ ਬਲਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਹਥਿਆਰਬੰਦ ਬਲ ਚੱਕਰਵਾਤ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ।


ਚੱਕਰਵਾਤ ਦੀ ਸੰਭਾਵਿਤ ਦਸਤਕ ਤੋਂ ਪਹਿਲਾਂ, ਰਾਸ਼ਟਰੀ ਆਫ਼ਤ ਜਵਾਬ ਬਲ (ਐਨਡੀਆਰਐਫ) ਨੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਰਾਹਤ ਅਤੇ ਬਚਾਅ ਕਾਰਜ ਕਰਨ ਲਈ ਕੁੱਲ 33 ਟੀਮਾਂ ਨੂੰ ਨਿਯੁਕਤ ਕੀਤਾ ਹੈ। NDRF ਦੀਆਂ 18 ਟੀਮਾਂ ਗੁਜਰਾਤ 'ਚ ਰੱਖੀਆਂ ਗਈਆਂ ਹਨ, ਇਕ ਨੂੰ ਦੀਵ 'ਚ ਤਾਇਨਾਤ ਕੀਤਾ ਗਿਆ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.