ਮੁੰਬਈ: ਸੋਮਵਾਰ ਨੂੰ ਜਦੋਂ ਤਾਊਤੇ ਤੂਫ਼ਾਨ ਮੁੰਬਈ 'ਚੋਂ ਲੰਘਿਆ, ਉਸ ਸਮੇਂ ਇੱਕ ਜਹਾਜ਼ 'ਬਾਰਜ P305' ਇਸ 'ਚ ਫੱਸ ਗਿਆ ਸੀ। ਇਸ ਜਹਾਜ਼ 'ਚ ਕੁਲ 273 ਲੋਕ ਸਵਾਰ ਸਨ। ਹੁਣ ਇਸ ਜਹਾਜ਼ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾ ਕੇ 146 ਲੋਕਾਂ ਨੂੰ ਬਚਾਇਆ ਗਿਆ ਹੈ। ਹਾਲਾਂਕਿ ਜਹਾਜ਼ 'ਚ ਸਵਾਰ ਬਾਕੀ 171 ਲੋਕਾਂ ਬਾਰੇ ਅਜੇ ਤਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।



ਬਚਾਅ ਕਾਰਜ 'ਚ ਮੁਸ਼ਕਲਾਂ ਆਈਆਂ



ਜਹਾਜ਼ ਨੂੰ ਬਚਾਉਣ ਲਈ ਪਹਿਲਾਂ ਤੋਂ ਚੌਕਸ ਸਮੁੰਦਰੀ ਫ਼ੌਜ ਨੇ ਪੂਰੀ ਕੋਸ਼ਿਸ਼ ਕੀਤੀ। ਆਈਐਨਐਸ ਕੋਚੀ ਨੂੰ ਇਸ ਦੇ ਬਚਾਅ ਲਈ ਰਵਾਨਾ ਕੀਤਾ ਗਿਆ, ਪਰ ਹਾਲਾਤ ਬਹੁਤ ਹੀ ਖਰਾਬ ਹਨ। ਸਮੁੰਦਰ 'ਚ ਤੇਜ਼ ਲਹਿਰਾਂ ਉਠ ਰਹੀਆਂ ਸਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸ ਕਾਰਨ ਬਚਾਅ ਕਾਰਜ 'ਚ ਮੁਸ਼ਕਲਾਂ ਆਈਆਂ ਸਨ। ਬਾਅਦ 'ਚ ਆਈਐਨਐਸ ਕੋਲਕਾਤਾ ਨੇ ਵੀ ਇਸ ਮੁਹਿੰਮ 'ਚ ਹਿੱਸਾ ਲਿਆ।

ਚੱਕਰਵਾਤੀ ਤੂਫ਼ਾਨ 'ਤਾਊਤੇ' ਦੌਰਾਨ ਬੀਤੇ ਦਿਨੀਂ ਭਾਰਤੀ ਨੇਵੀ ਨੂੰ ਕੁਲ 4 ਐਸਓਐਸ ਕਾਲਾਂ ਆਈਆਂ ਸਨ। ਬਾਰਜ P305 'ਚ ਕੁੱਲ 273 ਲੋਕ ਸਵਾਰ ਸਨ। ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਸਮੁੰਦਰੀ ਬੇੜੇ ਦੀ ਮਦਦ ਨਾਲ ਇਸ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਦੂਜੇ ਸਮੁੰਦਰੀ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹੁਣ ਤੱਕ 146 ਲੋਕਾਂ ਨੂੰ ਬਚਾਇਆ ਗਿਆ ਹੈ।




ਸਮੁੰਦਰ 'ਚ ਫਸੇ ਜਹਾਜ਼ਾਂ ਦਾ ਕੀ ਹਾਲ ਹੈ?



ਬਾਰਜ 'Gal Constructor' ਇਸ 'ਚ ਕੁਲ 137 ਲੋਕ ਸਵਾਰ ਸਨ। ਕੋਸਟਗਾਰਡ ਦੇ ਸੀਜੀਐਸ ਸਮਰਾਟ ਦੇ ਨਾਲ ਐਮਰਜੈਂਸੀ ਟੋਇੰਗ ਵੈੱਸਲ 'ਵਾਟਰ ਲਿਲੀ' ਅਤੇ ਦੋ ਸਪੋਰਟ ਵੈਸਲ ਨਾਲ ਕੋਸਟ ਗਾਰਡ ਦਾ CGS ਸਮਰਾਟ ਵੀ ਲੋਕਾਂ ਨੂੰ ਬਚਾਉਣ ਲਈ ਪਹੁੰਚੇ ਹਨ।


 


ਆਇਲ ਰਿਗ ਸਾਗਰ ਭੂਸ਼ਣ



ਆਇਲ ਰਿਗ ਸਾਗਰ ਭੂਸ਼ਣ 'ਚ 101 ਲੋਕ ਫਸੇ ਹੋਏ ਹਨ। ਆਈਐਨਐਸ ਤਲਵਾਰ ਉਨ੍ਹਾਂ ਨੂੰ ਬਚਾਉਣ ਲਈ ਰਵਾਨਾ ਹੋਇਆ ਹੈ।



ਬਾਰਜ SS-3



ਬਰਜ SS-3, ਜਿਸ 'ਚ 196 ਲੋਕ ਸਵਾਰ ਹਨ। ਮੌਸਮ ਸਾਫ਼ ਹੁੰਦੇ ਹੀ SAR ਆਪ੍ਰੇਸ਼ਨ ਲਈ ਸਮੁੰਦਰੀ ਫ਼ੌਜ ਦੇ P81 ਨਿਗਰਾਨੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਜਾਵੇਗੀ।


 


 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ