ਮੁੰਬਈ: ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੁੰਬਈ ਦੇ ਪਾਲਘਰ ਵਿੱਚ ਸੜਕ ਹਾਦਸੇ ਵਿੱਚ ਮੌਤ ਗਈ। ਪਾਲਘਰ ਦੇ ਐੱਸਪੀ ਨੇ ਮਿਸਤਰੀ ਦੀ ਮੌਤ ਦੀ ਪੁਸ਼ਟੀ ਕੀਤੀ ਹ। ਉਨ੍ਹਾਂ ਦਾ ਜਨਮ 4 ਜੁਲਾਈ 1968 ਨੂੰ ਇੱਕ ਭਾਰਤੀ ਮੂਲ ਦੇ ਆਇਰਸ਼ ਵਪਾਰੀ ਪਰਿਵਾਰ ਵਿੱਚ ਹੋਇਆ ਸੀ।


ਮੌਕੇ 'ਤੇ ਮੌਜੂਦ ਗਵਾਹਾਂ ਮੁਤਾਬਕ, 3 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਅਤੇ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਇੱਕ ਮਹਿਲਾ ਕਾਰ ਨੂੰ ਚਲਾ ਰਹੀ ਸੀ। ਇਸ ਹਾਦਸੇ ਵਿੱਚ ਕਾਰ ਵਿੱਚ ਬੈਠੇ ਦੋ ਲੋਕਾਂ ਦੀ ਮੌਤ ਹੋ ਗਈ। ਜਿੰਨਾਂ ਵਿੱਚੋਂ ਇੱਕ ਦੀ ਪਛਾਣ ਸਾਇਰਸ ਵਜੋਂ ਹੋਈ ਹੈ ਤੇ ਮਹਿਲਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕਾਰ ਵਿੱਚ ਸਵਾਰ ਦੂਜੇ ਵਿਅਕਤੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।


ਹਾਦਸੇ 'ਤੇ ਕੀ ਬੋਲੇ ਜ਼ਿਲ੍ਹੇ ਦੇ ਐੱਸਪੀ


ਜ਼ਿਲ੍ਹੇ ਦੇ ਐੱਸਪੀ ਨੇ ਦੱਸਿਆ ਕਿ ਟਾਟਾ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਐਤਵਾਰ ਨੂੰ ਪਾਲਘਰ ਦੇ ਚਰੋਟੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਉਹ ਆਪਣੀ ਕਾਰ ਵਿੱਚ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸੀ ਤੇ ਇਹ ਹਾਦਸਾ ਸੁਰੀਆ ਨਦੀ 'ਤੇ ਬਣੇ ਇੱਕ ਪੁਲ਼ ਤੇ ਹੋਇਆ ਹੈ।


ਕਿਵੇਂ ਹੋਇਆ ਐਕਸੀਡੈਂਟ


ਮੌਕੇ 'ਤੇ ਮੌਜੂਦ ਗਵਾਹਾਂ ਮੁਤਾਬਕ, ਨਦੀਂ ਦੇ ਪਹਿਲੇ ਪੁਲ਼ 'ਤੇ ਇੱਕ ਡਿਵਾਇਡਰ ਸੀ, ਕਾਰ ਕਾਫੀ ਤੇਜ਼ੀ ਨਾਲ ਆ ਰਹੀ ਸੀ ਅਤੇ ਅਚਾਨਕ ਉਹ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾਅ ਗਈ ਜਿਸ ਨਾਲ ਸਾਇਰਸ ਦੀ ਮੌਕੇ ਤੇ ਹੀ ਮੌਤ ਹੋ ਗਈ।


ਜ਼ਿਕਰ ਕਰ ਦਈਏ ਕਿ ਸਾਲ ਦੀ ਸ਼ੁਰੂਆਤ ਵਿੱਚ ਹੀ ਉਨ੍ਹਾਂ ਦੇ ਪਿਤਾ ਪਾਲੋਨਜੀ ਮਿਸਤਰੀ ਦੀ ਮੌਤ ਹੋ ਗਈ ਸੀ।


ਸਾਇਰਸ ਮਿਸਤਰੀ ਟਾਟਾ ਗਰੁੱਪ ਦੇ 6ਵੇਂ ਚੇਅਰਮੈਨ ਸੀ। ਦਸੰਬਰ 2012 ਵਿੱਚ ਉਨ੍ਹਾਂ ਨੂੰ ਟਾਟਾ ਗਰੁੱਪ ਦਾ ਚੇਅਰਮੈਨ ਬਣਾਇਆ ਗਿਆ ਸੀ ਤੇ ਸਾਲ 2016 ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅਚਾਨਕ ਅਹੁਦੇ ਤੋਂ ਹਟਾਏ ਜਾਣ ਦੇ ਕਾਰਨ ਉਨ੍ਹਾਂ ਨੇ ਅਦਾਲਤ ਦਾ ਰੁਖ਼ ਕੀਤਾ ਸੀ


ਇਹ ਵੀ ਪੜ੍ਹੋ: 70 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਨੈੱਟਵਰਥ ਛੱਡ ਗਏ ਸਾਇਰਸ, ਇਨ੍ਹਾਂ ਦੇਸ਼ਾਂ 'ਚ ਹਨ ਸ਼ਾਨਦਰ ਘਰ