ਸਿਰਸਾ: ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਪਿਛਲੇ ਸੱਤ ਮਹੀਨਿਆਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਨਾ ਤਾਂ ਸਰਕਾਰ ਹੀ ਝੁੱਕਣ ਨੂੰ ਤਿਆਰ ਹੈ ਤੇ ਨਾਂਹ ਹੀ ਕਿਸਾਨਾਂ ਵੱਲੋਂ ਅੰਦੋਲਨ ਤੇ ਭਾਜਪਾ ਨੇਤਾਵਾਂ ਦੇ ਆਏ ਦਿਨ ਕੀਤੇ ਜਾ ਰਹੇ ਵਿਰੋਧ 'ਚ ਕੋਈ ਕਮੀ ਆ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਤੇ ਭਾਜਪਾ 'ਚ ਤਕਰਾਰ ਲਗਾਤਾਰ ਵਧ ਰਿਹਾ ਹੈ।


ਤਾਜ਼ਾ ਮਾਮਲਾ ਹਰਿਆਣਾ ਦੇ ਸਿਰਸਾ ਦੇ ਡੱਬਵਾਲੀ ਦਾ ਹੈ ਜਿੱਥੇ ਨਾਰਾਜ਼ ਕਿਸਾਨਾਂ ਨੇ ਭਾਜਪਾ ਲੀਡਰ ਦੀ ਕੁੱਟਮਾਰ ਕੀਤੀ। ਡੱਬਵਾਲੀ ਦੇ ਚੌਟਾਲਾ ਰੋਡ 'ਤੇ ਅੱਜ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਭਿਆਨਕ ਝੜਪ ਹੋ ਗਈ। ਦੱਸ ਦਈਏ ਕਿ ਇਸ ਝੜਪ ਵਿੱਚ ਇੱਕ ਭਾਜਪਾ ਲੀਡਰ ਦੇ ਕੱਪੜੇ ਵੀ ਪਾੜ ਦਿੱਤੇ। ਮੌਕੇ 'ਤੇ ਮੌਜੂਦ ਭਾਰੀ ਪੁਲਿਸ ਫੋਰਸ ਨੇ ਭਾਜਪਾ ਲੀਡਰ ਨੂੰ ਕਾਫੀ ਕੋਸ਼ਿਸ਼ਾਂ ਨਾਲ ਕਿਸਾਨਾਂ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ।


ਹਾਸਲ ਜਾਣਕਾਰੀ ਮੁਤਾਬਕ ਸੁਰੇਸ਼ ਨਾਂ ਦਾ ਇਹ ਲੀਡਰ ਡੱਬਵਾਲੀ ਦੇ ਚੌਟਾਲਾ ਰੋਡ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਦੇਵੀ ਲਾਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਵੱਡੀ ਗਿਣਤੀ ਵਿੱਚ ਕਿਸਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਇਸ ਮੀਟਿੰਗ ਦਾ ਵਿਰੋਧ ਕਰਨ ਪਹੁੰਚੇ ਸੀ। ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਲੈ ਵਿਰੋਧ ਕਰ ਰਹੇ ਸੀ। ਇਸੇ ਦੌਰਾਨ ਮੀਟਿੰਗ ਵਿੱਚ ਜਾਣ ਬਾਰੇ ਭਾਜਪਾ ਲੀਡਰ ਸੁਰੇਸ਼ ਤੇ ਕਿਸਾਨਾਂ ਵਿੱਚ ਆਪਸੀ ਬਹਿਸ ਸ਼ੁਰੂ ਹੋ ਗਈ ਤੇ ਇਹ ਸਭ ਵਾਪਰ ਗਿਆ।


ਦੋਵਾਂ ਧਿਰਾਂ 'ਚ ਲੜਾਈ ਹੋਈ। ਲੜਾਈ ਵਿਚ ਭਾਜਪਾ ਵਰਕਰ ਸੁਰੇਸ਼ ਬਿਸ਼ਨੋਈ, ਰਾਮਕਿਸ਼ਨ ਮਹਿਤਾ, ਭਾਰੂ ਰਾਮ ਗੱਤ ਅਤੇ ਸ਼ਿਵ ਚਰਨ ਜੋ ਕਿ ਪਿੰਡ ਡੱਬਵਾਲੀ ਦਾ ਵਸਨੀਕ ਹੈ, ਜ਼ਖਮੀ ਹੋਏ। ਪੁਲਿਸ ਨੇ ਦੋਵਾਂ ਪਾਸਿਆਂ ਤੋਂ ਦਖਲ ਦਿੱਤਾ।


ਉਧਰ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇਸੂਜੋਧਾ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸੀ। ਇਸ ਦੌਰਾਨ ਭਾਜਪਾ ਵਰਕਰ ਨਸ਼ੇ ਦੀ ਹਾਲਤ ਵਿੱਚ ਆਏ। 50 ਸਾਲਾ ਕਿਸਾਨ ਨੇ ਸ਼ਿਵਚਰਨ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਪੱਥਰ ਮਾਰਿਆ। ਧੱਕਾ ਦਿੱਤਾ ਜਿਸ ਤੋਂ ਬਾਅਦ ਸਥਿਤੀ ਸਾਡੇ ਕੰਟ੍ਰੋਲ ਤੋਂ ਬਾਹਰ ਹੋ ਗਈ।


ਇਹ ਵੀ ਪੜ੍ਹੋ: ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ 'ਟਾਰਗੇਟ ਕਿਲਿੰਗ' ਦੀ ਪਲਾਨਿੰਗ, ਪੁਲਿਸ ਦੀ ਗ੍ਰਿਫਤ 'ਚ ਆਏ ਜਸਪ੍ਰੀਤ ਨੂਪੀ ਨੇ ਕੀਤਾ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904