ਭਿਵਾਨੀ: ਦੰਗਲ ਗਰਲ ਬਬੀਤਾ ਫੋਗਾਟ ਐਤਵਾਰ ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ। ਇਸ ਵਿਆਹ ਦੀ ਦਿਲਚਸਪ ਗੱਲ ਇਹ ਹੈ ਕਿ ਦੋਵਾਂ ਪਹਿਲਵਾਨਾਂ ਨੇ ਇਸ ਪਵਿੱਤਰ ਰਿਸ਼ਤੇ ‘ਚ ਬੱਝੇ ਜਾਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ। ਅੱਠਵੇਂ ਫੇਰੇ ਦੌਰਾਨ ਬਬੀਤਾ ਤੇ ਵਿਵੇਕ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸੁਨੇਹਾ ਦਿੱਤਾ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਬਲਾਲੀ ਪਿੰਡ ‘ਚ ਹੋਏ ਇਸ ਵਿਆਹ ‘ਚ ਸਮਾਜਕ ਸਨੇਹਾ ਦੇਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ ਗਏ। ਵਿਆਹ ਨੂੰ ਲੈ ਕੇ ਦੋਵਾਂ ਹੀ ਪਰਿਵਾਰਾਂ ‘ਚ ਪਿਛਲੇ ਇੱਕ ਹਫਤੇ ਤੋਂ ਖਾਸ ਤਿਆਰੀਆਂ ਚੱਲ ਰਹੀਆਂ ਸੀ। ਵਿਆਹ ‘ਚ ਖਾਸ ਦੇਸੀ ਹਰਿਆਣਾਵੀਂ ਖਾਣਾ ਤਿਆਰ ਕਰਵਾਇਆ ਗਿਆ ਸੀ। ਵਿਆਹ ਸਾਦਗੀ ਨਾਲ ਕੀਤਾ ਗਿਆ ਜਿਸ ਕਰਕੇ ਬਰਾਤੀਆਂ ‘ਚ ਮਹਿਜ਼ 21 ਲੋਕ ਆਏ ਸੀ। ਉਂਝ ਇਸ ਸਮਾਗਮ ‘ਚ ਕੁਝ ਵਿਦੇਸ਼ੀ ਪਹਿਲਵਾਨ ਵੀ ਸ਼ਾਮਲ ਰਹੇ।
ਉਧਰ, ਵਿਆਹ ਚੰਗੇ ਤਰੀਕੇ ਨਾਲ ਸਿਰੇ ਚੜ੍ਹ ਗਿਆ ਇਸ ਤੋਂ ਦੋਵਾਂ ਪਰਿਵਾਰ ਦੇ ਮੈਂਬਰ ਕਾਫੀ ਖੁਸ਼ ਹਨ। ਦੋ ਦਸੰਬਰ ਨੂੰ ਯਾਨੀ ਅੱਜ ਦੋਵਾਂ ਪੱਖਾਂ ਨੇ ਦਿੱਲੀ ‘ਚ ਖਾਸ ਪ੍ਰੋਗਰਾਮ ਰੱਖਿਆ ਹੈ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀਆਂ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਸੱਦਾ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਕਈ ਵੱਡੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਬਬੀਤਾ ਫੋਗਾਟ ਬਣੀ ਪਹਿਲਵਾਨ ਵਿਵੇਕ ਸੁਹਾਗ ਦੀ ਦੁਲਹਨ, ਅੱਠ ਫੇਰੇ ਲੈ ਦਿੱਤਾ ਇਹ ਖਾਸ ਸੁਨੇਹਾ
ਏਬੀਪੀ ਸਾਂਝਾ
Updated at:
02 Dec 2019 11:54 AM (IST)
ਦੰਗਲ ਗਰਲ ਬਬੀਤਾ ਫੋਗਾਟ ਐਤਵਾਰ ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ। ਇਸ ਵਿਆਹ ਦੀ ਦਿਲਚਸਪ ਗੱਲ ਇਹ ਹੈ ਕਿ ਦੋਵਾਂ ਪਹਿਲਵਾਨਾਂ ਨੇ ਇਸ ਪਵਿੱਤਰ ਰਿਸ਼ਤੇ ‘ਚ ਬੱਝੇ ਜਾਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ।
- - - - - - - - - Advertisement - - - - - - - - -