Bomb Hoax Calls for Indigo 10 Flights: ਇੱਕ ਵਾਰ ਫਿਰ ਮੰਗਲਵਾਰ (22 ਅਕਤੂਬਰ) ਨੂੰ ਬੰਬ ਨਾਲ ਜਹਾਜ਼ ਉਡਾਉਣ ਦੀ ਇੱਕ ਫਰਜ਼ੀ ਕਾਲ ਨੇ ਦਹਿਸ਼ਤ ਮਚਾ ਦਿੱਤੀ। ਇੰਡੀਗੋ ਦੀਆਂ 10 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਤੇ ਖੁਫੀਆ ਏਜੰਸੀਆਂ ਹਰਕਤ 'ਚ ਆ ਗਈਆਂ।


ਸੂਤਰਾਂ ਮੁਤਾਬਕ ਏਅਰਲਾਈਨਜ਼ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸਾਰੇ ਹਵਾਈ ਅੱਡਿਆਂ 'ਤੇ ਬੰਬ ਥਰੈਟ ਅਸੈਸਮੈਂਟ ਟੀਮ (ਬੀਟੀਏਸੀ) ਤਾਇਨਾਤ ਕਰ ਦਿੱਤੀ ਗਈ ਹੈ। ਬੰਬ ਦੀ ਧਮਕੀ ਵਾਲੀ ਕਾਲ ਮਿਲਣ 'ਤੇ BTAC ਟੀਮ ਤੁਰੰਤ ਕਾਰਵਾਈ ਕਰੇਗੀ। ਦੱਸਿਆ ਗਿਆ ਹੈ ਕਿ ਹੁਣ ਤੱਕ ਆਈਆਂ ਧਮਕੀਆਂ ਦੀਆਂ ਕਾਲਾਂ ਵਿੱਚੋਂ 90% ਵਿਦੇਸ਼ਾਂ ਤੋਂ ਹਨ। ਸਿਰਫ 10% ਲੋਕਲ ਥਰੈਟ ਕਾਲਾਂ ਹਨ ਜੋ ਦੇਸ਼ ਤੋਂ ਆ ਰਹੀਆਂ ਹਨ।


ਹੋਰ ਪੜ੍ਹੋ : ਮੋਦੀ-ਮੋਦੀ ਦੇ ਨਾਅਰੇ, ਰੂਸੀਆਂ ਨੇ ਗਾਇਆ ਕ੍ਰਿਸ਼ਨ ਭਜਨ, BRICS ਸੰਮੇਲਨ 'ਚ ਹਿੱਸਾ ਲੈਣ ਕਜ਼ਾਨ ਪਹੁੰਚੇ PM Modi ਦਾ ਹੋਇਆ ਭਰਵਾਂ ਸਵਾਗਤ




ਵੱਖ-ਵੱਖ ਵਿਭਾਗਾਂ ਨੇ ਕਈ ਮੀਟਿੰਗਾਂ ਕੀਤੀਆਂ, ਸਾਰੇ ਅਲਰਟ 'ਤੇ 


ਇਸ ਦੇ ਨਾਲ ਹੀ, MHA ਸਾਈਬਰ ਵਿੰਗ, ਸੁਰੱਖਿਆ ਏਜੰਸੀ ਤੇ ਸਥਾਨਕ ਪੁਲਿਸ ਨੂੰ ਵੀ ਵਿਦੇਸ਼ੀ ਥਰੈਟ ਕਾਲਾਂ ਦੀ ਜਾਂਚ ਕਰਨ ਲਈ ਅਲਰਟ ਕੀਤਾ ਗਿਆ ਹੈ। ਵਿਦੇਸ਼ਾਂ ਤੋਂ ਆਉਣ ਵਾਲੀਆਂ ਕਾਲਾਂ ਤੇ ਮੇਲਾਂ ਦੇ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਤੇ ਆਈਪੀ ਐਡਰੈਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸੀਆਈਐਸਐਫ, ਬੀਸੀਏਐਸ ਤੇ ਆਈਬੀ ਦੇ ਅਧਿਕਾਰੀਆਂ ਨੇ ਧਮਕੀ ਕਾਲ 'ਤੇ ਹੁਣ ਤੱਕ ਕਈ ਮੀਟਿੰਗਾਂ ਕੀਤੀਆਂ ਹਨ। ਏਅਰਪੋਰਟ ਪ੍ਰਸ਼ਾਸਨ ਤੇ ਹੋਰ ਏਜੰਸੀਆਂ ਨੂੰ ਵੀ ਅਲਰਟ ਮੋਡ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।



ਇਨ੍ਹਾਂ ਜਹਾਜ਼ਾਂ ਵਿਰੁੱਧ ਧਮਕੀਆਂ ਮਿਲੀਆਂ


1. ਅਹਿਮਦਾਬਾਦ- ਜੇਦਾਹ
2. ਹੈਦਰਾਬਾਦ-ਜੇਦਾਹ
3. ਬੰਗਲੌਰ- ਜੇਦਾਹ
4. ਕੋਝੀਕੋਡ- ਜੇਦਾਹ
5. ਦਿੱਲੀ - ਜੇਦਾਹ
6. ਇਸਤਾਂਬੁਲ-ਮੁੰਬਈ
7. ਲਖਨਊ- ਪੂਨਾ


8. ਇਸਤਾਂਬੁਲ- ਦਿੱਲੀ


9. ਦਿੱਲੀ - ਦਮਾਮ
10. ਮੰਗਲੁਰੂ-ਮੁੰਬਈ



ਸੋਮਵਾਰ ਨੂੰ 30 ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਮਿਲੀ


ਦੱਸ ਦਈਏ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਦੁਆਰਾ ਸੰਚਾਲਿਤ ਲਗਭਗ 30 ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਸੋਮਵਾਰ ਰਾਤ ਨੂੰ ਬੰਬ ਦੀ ਧਮਕੀ ਮਿਲੀ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਉਨ੍ਹਾਂ ਵਿਚ ਇੰਡੀਗੋ, ਵਿਸਤਾਰਾ ਤੇ ਏਅਰ ਇੰਡੀਆ ਦੀਆਂ ਉਡਾਣਾਂ ਸ਼ਾਮਲ ਸਨ। 


ਇੰਡੀਗੋ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਏਅਰਲਾਈਨ ਦੀਆਂ ਚਾਰ ਉਡਾਣਾਂ- 6E 164 (ਮੰਗਲੁਰੂ ਤੋਂ ਮੁੰਬਈ), 6E 75 (ਅਹਿਮਦਾਬਾਦ ਤੋਂ ਜੇਦਾਹ), 6E 67 (ਹੈਦਰਾਬਾਦ ਤੋਂ ਜੇਦਾਹ) ਤੇ 6E 118 (ਲਖਨਊ ਤੋਂ ਪੁਣੇ) ਨੂੰ ਸੁਰੱਖਿਆ ਮਿਲੀ ਚੇਤਾਵਨੀਆਂ ਏਅਰਲਾਈਨ ਵੱਲੋਂ ਜਾਰੀ ਚਾਰ ਵੱਖ-ਵੱਖ ਬਿਆਨਾਂ ਮੁਤਾਬਕ ਇਨ੍ਹਾਂ ਉਡਾਣਾਂ ਤੋਂ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।



ਚਾਰ ਉਡਾਣਾਂ ਨਾਲ ਸਬੰਧਤ ਸੁਰੱਖਿਆ ਚੇਤਾਵਨੀਆਂ ਦੇ ਸਬੰਧ ਵਿੱਚ ਬੁਲਾਰੇ ਨੇ ਕਿਹਾ, “ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੰਚਾਲਿਤ ਏਅਰਲਾਈਨ ਦੀਆਂ ਕੁਝ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੁਰੱਖਿਆ ਖਤਰੇ ਮਿਲੇ ਸਨ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਸਬੰਧਤ ਅਥਾਰਟੀਆਂ ਨੂੰ ਤੁਰੰਤ ਸੁਚੇਤ ਕੀਤਾ ਗਿਆ ਸੀ ਤੇ ਰੈਗੂਲੇਟਰੀ ਅਥਾਰਟੀਆਂ ਤੇ ਸੁਰੱਖਿਆ ਏਜੰਸੀਆਂ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਸੀ।"