ਨਵੀਂ ਦਿੱਲੀ: ਟੀਕਾ ਤਿਉਹਾਰ ਦੇ ਤੀਜੇ ਦਿਨ ਮੰਗਲਵਾਰ ਨੂੰ ਐਂਟੀ-ਕੋਰੋਨਾ ਟੀਕਿਆਂ ਦੀਆਂ 25 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਇਸ ਦੇ ਨਾਲ ਦੇਸ਼ ਵਿਚ ਹੁਣ ਤੱਕ ਦਿੱਤਾ ਗਈ ਵੈਸਕੀਨ ਦੀ ਕੁਲ ਗਿਣਤੀ 11 ਕਰੋੜ 10 ਲੱਖ 33 ਹਜ਼ਾਰ 925 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਵੈਸਕੀਨ ਤਿਉਹਾਰ ਦੇ ਪਹਿਲੇ ਤਿੰਨ ਦਿਨਾਂ ਵਿੱਚ ਇੱਕ ਕਰੋੜ ਤੋਂ ਵੱਧ ਖੁਰਾਕ ਦਿੱਤੀ ਗਈ।
ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਦਿਨ ਔਸਤਨ 45,000 ਕੋਵਿਡ ਟੀਕੇ ਕੇਂਦਰ ਚਾਲੂ ਰਹਿੰਦੇ ਹਨ, ਪਰ ਮੰਗਲਵਾਰ ਨੂੰ 67,893 ਅਜਿਹੇ ਕੇਂਦਰ ਕੰਮ ਕਰ ਰਹੇ ਸੀ। ਚੱਲ ਰਹੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ 21,000 ਦੇ ਕਰੀਬ ਵਾਧਾ ਹੋਇਆ ਹੈ। ਰਾਤ 8 ਵਜੇ ਤੱਕ ਜਾਰੀ ਰਿਪੋਰਟ ਮੁਤਾਬਕ ਦੇਸ਼ ਵਿਚ ਕੋਵਿਡ ਟੀਕਿਆਂ ਦੀਆਂ 11 ਕਰੋੜ 10 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 'ਟੀਕਾ ਉਤਸਵ' ਦੇ ਪਹਿਲੇ ਦਿਨ 30 ਲੱਖ ਖੁਰਾਕ ਦਿੱਤੀ ਗਈ ਸੀ ਅਤੇ ਦੂਜੇ ਦਿਨ 40 ਲੱਖ ਖੁਰਾਕ ਦਿੱਤੀ ਗਈ ਸੀ।
ਟੀਕਾਕਰਣ ਦੀ ਪੂਰੀ ਰਿਪੋਰਟ
ਕੁੱਲ 11 ਕਰੋੜ ਚੋਂ 90 ਲੱਖ 48 ਹਜ਼ਾਰ 79 ਸਿਹਤ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਟੀਕਿਆਂ ਦੀ ਪਹਿਲੀ ਖੁਰਾਕ ਲਈ ਹੈ। ਇਸ ਦੇ ਨਾਲ ਹੀ 55 ਲੱਖ 80 ਹਜ਼ਾਰ 569 ਸਿਹਤ ਕਰਮਚਾਰੀਆਂ ਨੇ ਦੂਜੀ ਖੁਰਾਕ ਲਈ ਹੈ। ਨਾਲ ਹੀ ਫਰੰਟ ਲਾਈਨ ਦੇ 1 ਕਰੋੜ 1 ਲੱਖ 33 ਹਜ਼ਾਰ 706 ਵਰਕਰਾਂ ਨੇ ਪਹਿਲੀ ਖੁਰਾਕ ਲਈ ਹੈ, ਜਿਸ ਚੋਂ 50 ਲੱਖ 9 ਹਜ਼ਾਰ 457 ਕਾਮਿਆਂ ਨੇ ਦੂਜੀ ਖੁਰਾਕ ਲਈ ਹੈ।
ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਵਿਚ 3 ਕਰੋੜ 55 ਲੱਖ 65 ਹਜ਼ਾਰ 610 ਅਤੇ 8 ਲੱਖ 17 ਹਜ਼ਾਰ 955 ਲਾਭਪਾਤਰੀਆਂ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਖੁਰਾਕ ਲਈ ਹੈ। ਜਦੋਂ ਕਿ 4 ਕਰੋੜ 24 ਲੱਖ 18 ਹਜ਼ਾਰ 287 ਅਤੇ 24 ਲੱਖ 60 ਹਜ਼ਾਰ 262 ਵਿਅਕਤੀਆਂ ਨੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਖੁਰਾਕ ਲਈ ਹੈ।
ਰਿਪੋਰਟ ਮੁਤਾਬਕ ਮੰਗਲਵਾਰ ਰਾਤ 8 ਵਜੇ ਤੱਕ ਟੀਕੇ ਦੀਆਂ 25 ਲੱਖ ਖੁਰਾਕਾਂ ਦਿੱਤੀਆਂ ਗਈਆਂ। ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ 21 ਲੱਖ 22 ਹਜ਼ਾਰ 686 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਅਤੇ 3 ਲੱਖ 78 ਹਜ਼ਾਰ 197 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin